ਪੰਨਾ:ਗੁਰਮਤ ਪਰਮਾਣ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨ ) ਵਣ ਰਹਿਣ ਭੰਬੀਰੀਆਂ ਜੋ ਪਾਰ ਵਸਾਈਐ ॥

ਕੰਚੜੀਆਂ ਵਿਸਾਖ ਵਿਚ ਜਿਉਂ ਜਹ ਪਰਾਈਐ ।
ਵਿਣੁ ਗੁਰ ਮੁਕਤਿ ਨ ਹੋਵਈ ਫਿਰ ਆਈਐ ਜਾਈਐ

(ਵਾਰਾਂ ਭਾਈ ਗੁਰਦਾਸ ਜੀ) . ਮਿਲੈ ਨ ਤੀਰਥ ਨਾਤਿਆਂ ਡਡਾਂ ਜਲ ਵਾਸੀ । ਵਾਲ ਵਧਾਇਐ ਪਾਈਐ ਵੜ ਜਟਾਂ ਪਲਾਥੀ ।

ਨੰਗੇ ਰਹਿਆਂ ਜੇ ਮਿਲੈ ਵਣ ਮ੍ਰਿਗ ਉਦਾਸੀ । 

ਭਸਮ ਲਾਏ ਜੇ ਪਾਈਐ ਖਰ ਖੇਹ ਨਿਵਾਸੀ । ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ । ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ ! (ਵਾਰਾਂ ਭਾਈ ਗੁਰਦਾਸ ਜੀ) ਨੋਟ ਕਈ ਭੇਖੀ ਸੰਤ ਗੁਰਬਾਣੀ ਨੂੰ ਨਿਜ

ਸੁਆਰਥਾ ਦੀ ਸਿਧੀ ਲਈ ਵਰਤਦੇ ਹਨ, ਜਿਹਾ ਕਿ

ਕਹੁ ਨਾਨਕ ਪ੍ਰਭ ਇਹੈ ਜਨਾਈ । ਬਿਨ ਗੁਰ ਮੁਕਤਿ ਨ ਪਾਈਐ ਭਾਈ !

(ਗੋਂਡ ਮ: ੫) ਸੁਣਾ ਕੇ ਭੋਲੇ ਭਾਲੇ 

ਗੁਰਸਿਖਾਂ ਨੂੰ ਦੇਹ ਧਾਰੀ ਗੁਰੂ ਧਾਰਨ ਦੀ ਪੋਰਨਾ ਕਰਦੇ ਹਨ । ਸਤਿਗੁਰੂ ਦੇ ਲਖਣ ਤਾਂ ਸਾਹਿਬਾਂ ਨੇ ਬਾਣੀ ਵਿਚ ਇੰਜ ਫੁਰਮਾਏ ਹਨ: ਸੰਤ ਪੁਰਖ ਜਿਨ ਜਾਨਿਆ ਸਤਿਗੁਰੁ ਤਿਸਕਾ ਨਾਉ॥ ਤਿਸਕੇ ਸੰਗਿ ਸਿਖੁ ਉਧਰੇ ਨਾਨਕ ਹਰਿ ਗੁਨ ਗਾਉ।