ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੩)
ਸਤਿਗੁਰੂ ਤਾਂ ਆਪਨੇ ਸਿਖਾਂ, ਨਹੀਂ ਨਹੀਂ ਉਹਨਾਂ ਦੀਆਂ
ਕੁਲਾਂ ਦਾ ਉਧਾਰ ਕਰ ਦਿੰਦਾ ਹੈ, ਪਰ ਇਹ ਆਪ ਬਣੇ ਸੰਤ
ਏਨੇ ਕਲਾਵਾਨ ਹਨ ਕਿ–
"ਪੱਥਰਾਂ ਨੂੰ ਡੋਬਦੇ ਤੇ ਤੀਲਿਆਂ ਨੂੰ ਤਾਰਦੇ ਹਨ"
ਭੋਲਿਓ,
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰਬਾਣੀ ਕਹੈ ਸੇਵਕੁ ਜਨੁ ਮਾਨੈ
ਪ੍ਰਤਖਿ ਗੁਰੂ ਨਿਸਤਾਰੇ।
(ਨਦ ਮ: ੪)
ਦੇ ਵਾਕ ਅਨਸਾਰ ਬਾਣੀ ਗੁਰੂ ਹੈ ਤੇ ਇਸਦੇ ਪੜ੍ਹਨ
ਨਾਲ ਹੀ ਮੋਖਸ਼ ਪ੍ਰਾਪਤ ਹੁੰਦੀ ਹੈ।
ਗੁਰ ਸਿਖੋ
ਗੁਰਬਾਣੀ ਪੜ੍ਹੋ ਤੇ ਇਹਨਾਂ ਪਖੰਡੀ ਸੰਤਾਂ ਦੇ ਦੰਭ ਫਰੇਬ
ਤੋਂ ਬਚੋ ਇਹ ਤੁਹਾਨੂੰ ਅਕਾਲ ਪੁਰਖ ਦੀ ਅਰਾਧਨਾਂ ਤੋਂ ਛੁਡ ਾਕੇ
ਆਪਣੇ ਨਾਲ ਜੋੜਨਾ ਚਾਹੁੰਦੇ ਹਨ ਇਹ ਤੁਹਾਨੂੰ ਦਸਮ ਦੁਆਰ
ਦਰਸੌਣ ਦੇ ਝਾਂਸੇ ਦੇਂਦੇ ਹਨ ਹੋਰ ਕਈ ਤਰ੍ਹਾਂ ਦੇ ਜਾਲ ਖਲੇਰਦੇ
ਹਨ ਪਰ ਇਹਨਾਂ ਪਾਸ ਕੁਝ ਨਹੀਂ ਜੇ,ਇਹ ਆਪ ਖਸਮੇਂ ਪੁਸ਼
ਹੋਣ ਕਰਕੇ ਹੰਕਾਰ ਵਿਚ ਮਤੇ ਅੰਨੇ ਹੋਏ ਹੋਏ ਹਨ ਇਹੋ ਜਿਹਾਂ
ਦਾ ਹਾਲ ਸਤਿਗੁਰੂ ਜੀ ਹੇਠ ਲਿਖੇ ਪ੍ਰਮਾਣਾਂ ਵਿਚ ਦਸਦੇ ਹਨ।