ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੪)
ਕਾਚੇ ਗੁਰ ਤੇ ਮੁਕਤਿ ਨ ਹੂਆ॥)
੧.ਸਾਹਿਬ ਜਿਸਕਾ ਨੰਗਾ ਭੁਖਾ ਹੋਵੈ
ਤਿਸਦਾ ਨਫਰੁ ਕਿਥਹੁ ਰਜ ਖਾਏ।
ਜਿ ਸਾਹਿਬ ਕੇ ਘਰ ਵਥ ਹੋਵੈ
ਸੁ ਨਫਰੇ ਹਥ ਆਵੈ ਅਣਹੋਦੀ ਕਿਥਹੁ ਪਾਏ।
(ਗਉੜੀ ਕੀ ਵਾਰ ਮ: ੪)
੨.ਨਾਨਕ ਅੰਧਾ ਹੋਇਕੈ ਦਸੋ
ਰਾਹੈ ਸਭਸੁ ਮੁਹਾਏ ਸਾਥੈ।
ਅਗੈ ਗਇਆ ਮੁਹ ਮੁਹਿ ਪਾਹਿ
ਐਸਾ ਆਗੂ ਜਾਪੈ॥
(ਸਲੋਕ ਮ: ੧ ਮਾਝ ਕੀ ਵਾਰ)
੩.ਕਬੀਰ ਮਾਇ ਮੂੰਡਉ ਤਿਹ ਗੁਰੂ ਕੀ
ਜਾਤੇ ਭਰਮੁ ਨ ਜਾਇ।
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥
(ਸਲੋਕ ਕਬੀਰ ਜੀ)
੪.ਅੰਧਾ ਆਗੂ ਜੇ ਥੀਏ ਕਿਉਂ ਪਾਧਰੁ ਜਾਣੈ।
ਆਪਿ ਮੂਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।
ਕਿਉਂ ਰਾਹਿ ਜਾਵੈ ਮਹਲੁ ਪਾਵੈ
ਅੰਧ ਕੀ ਮਤਿ ਅੰਧਲੀ।
ਵਿਣੁ ਨਾਮ ਹਰਿਕੋ ਕਛੂ ਨ ਸੂਝੈ ਅੰਧੁ ਬੂਡੌ ਧੰਧਲੀ।
(ਸੂਹੀ ਮ: ੧)