ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਨਾਨਕ ਐਸਾ ਆਗੂ ਜਾਪੇ।

(ਮਾਝ ਕੀ ਵਾਰ ਮ: ੪)


੧੧.ਗਿਆਨ ਵਿਹੂਣਾ ਗਾਵੈ ਗੀਤ।
ਭੁਖੇ ਮੁਲਾਂ ਘਰੇ ਮਸੀਤਿ।
ਮਖਟੂ ਹੋਇਕੈ ਕੰਨ ਪੜਾਏ।
ਫਕਰੁ ਕਰੈ ਹੋਰੁ ਜਾਤਿ ਗਵਾਏ॥
ਗੁਰ ਪੀਰ ਸਦਾਏ ਮੰਗਣ ਜਾਇ।
ਤਾਕੈ ਮੂਲ ਨ ਲਗੀਐ ਪਾਇ।
ਘਾਲਿ ਖਾਇ ਕਿਛੁ ਹਥਹੁ ਦੇਇ।
ਨਾਨਕ ਰਾਹੁ ਪਛਾਣਹਿ ਸੇਇ।

(ਸਾਰੰਗ ਕੀ ਵਾਰ ਮ: ੧)


ਗੁਰਬਾਣੀ


ਗੁਰ ਕਾ ਸਬਦੁ ਸਦਾ ਸਦ ਅਟਲਾ॥


੧.ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।
ਗੁਰਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ।

(ਨਟ ਮ: ੪)


੨.ਗੁਰੁ ਪੂਰਾ ਪੂਰੀ ਤਾਕੀ ਕਲਾ।
ਗੁਰ ਕਾ ਸਬਦੁ ਸਦਾ ਸਦ ਅਟਲਾ।
ਗੁਰ ਕੀ ਬਾਣੀ ਜਿਸੁ ਮਨਿ ਵਸੈ