ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਨ ਨੂੰ ਇਕਾਗਰ ਕਰਨ ਵਾਸਤੇ ਅਨੇਕਾਂ ਕਰਮ ਧਰਮ ਕੀਤੇ ਜਾਂਦੇ ਹਨ ਪਰ ਗੁਰਮਤ ਵਿਚ ਉਨ੍ਹਾਂ ਸਾਰਿਆਂ ਕਰਮਾਂ ਨਾਲੋਂ ਸਤਿਗੁਰ ਜੀ ਨੇ ਕੀਰਤਨ ਕਰਨਾ ਤੇ ਸੁਨਣਾ ਮਹਾਨ ਉਤਮ ਕਰਮ ਦਸਿਆ ਹੈ।
ਕਹੁ ਨਾਨਕ ਤਿਸੁ ਭਇਓ ਪਰਾਪਤਿ
ਜਿਸੁ ਪੁਰਬ ਲਿਖੇ ਕਾ ਲਹਨਾ। ਸੋਰਠ ਮ:੫
ਕਲਿਜੁਗ ਮਹਿ ਕੀਰਤਨ [1]ਪਰਧਾਨਾ।
ਗੁਰਮੁਖਿ ਜਪੀਐ ਲਾਇ ਧਿਆਨਾ।
ਆਪਿ ਤਰੈ ਸਗਲੇ ਕੁਲ ਤਾਰੇ
(ਮਾਰੂ ਸੋਲਹੇ ਮਃ: ੫)
ਤਾਂ ਤੇ ਸਮੂਹ ਗੁਰ ਸਿਖਾਂ ਨੂੰ ਕੀਰਤਨ ਕਰਨਾ ਚਾਹੀਦਾ ਹੈ। ਇਹ ਪਰਮਾਣਾਂ ਦਾ ਸੰਗ੍ਰਹਿ ਭੀ ਇਸੇ ਕਰਕੇ ਲਿਖਿਆ ਗਿਆ ਹੈਕਿ ਕੀਰਤਨ ਦਾ ਪ੍ਰਚਾਰ ਹੋਵੇ। ਇਸ ਸੰਗ੍ਰਹਿ ਤੋਂ ਪਹਿਲੇ ਦੋ ਸੰਗ੍ਰਹਿ ਗੁਰਬਾਣੀ ਦੇ ਪ੍ਰਮਾਣਾਂ ਦੇ ਛਪ ਚੁਕੇ ਹਨ। ਪਹਿਲਾ
- ↑ *ਭਾਈ ਮਨੀ ਸਿੰਘ ਜੀਨੇ ਭਗਤ ਰਤਨਾਵਲੀ ਵਿਚ ਲਿਖਿਆ ਹੈਕਿ ਝਾਝੂ, ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਦੇਵ ਜੀ ਦੇ ਹਜੂਰ ਆਏ, ਤੇ ਕਿਹਾ, ਗਰੀਬ ਨਿਵਾਜ ਜੀ ਅਸਾਡਾ ਉਧਾਰ ਕਿਉਂ ਕਰ ਹੋਵੇ ਤਾਂ ਬਚਨ ਹੋਇਆ ਤੁਹਾਨੂੰ ਰਾਗ ਦੀ ਸਮਝ ਹੈ ਤੇ ਕਲਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਜੋਗ ਤਪ ਨਹੀਂ,ਇਹੁ ਸ਼ਾਂਤਕੀ ਸਾਧਨ ਹੈ ਤੁਸੀਂ ਕੀਰਤਨ ਕੀਤਾ ਕਰੋ।