ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੦)
੩.ਭਗਤਿ ਭੰਡਾਰ ਗੁਰਬਾਣੀ ਲਾਲ।
ਗਾਵਤ ਸੁਨਤ ਕਮਾਵਤ ਨਿਹਾਲ।
(ਆਸਾ ਮ: ੫)
੪.ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ
ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ।
(ਗੂਜਰੀ ਮ: ੪)
੫.ਗੁਰ ਕੀ ਬਾਣੀ ਸਿਉ ਲਾਏ ਪਿਆਰੁ।
ਐਥੈ ਓਥੈ ਏਹੁ ਆਧਾਰੁ।
ਆਪੇ ਦੇਵੈ ਸਿਰਜਨਹਾਰੁ।
(ਪ੍ਰਭਾਤੀ ਮ: ੩)
੬.ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ।
ਮੈ ਗੁਰਬਾਣੀ ਅਧਾਰੁ ਹੈ ਗੁਰਬਾਣੀ ਲਾਗਿ ਰਹਾਉ।
(ਸੂਹੀ ਮ: ੪ ਛੰਤ)
੭.ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ।
ਅੰਦਰਹੁ ਤ੍ਰਿਸਨਾ ਅਗਨਿ ਬੁਝੀ
ਹਰਿ ਅੰਮ੍ਰਿਤਸਰਿ ਨਾਤਾ।
(ਗੂਜਰੀ ਕੀ ਵਾਰ ਮ: ੩)
੮.ਸਿਮਰਉ ਸਿਮਰਿ ਸਿਮਰਿ ਸੁਖ ਪਾਵਉ
ਸਾਸਿ ਸਾਸਿ ਸਮਾਲੇ।
ਇਹ ਲੋਕ ਪਰਲੋਕ ਸੰਗਿ ਸਹਾਈ
ਜਤ ਕਤ ਮੋਹਿ ਰਖਵਾਲੇ।