ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

੧੩.ਅਫਰਿਓ ਜਮੁ ਮਾਰਿਆ ਨ ਜਾਈ।
ਗੁਰ ਕੇ ਸਬਦੇ ਨੇੜਿ ਨ ਆਈ।
ਸਬਦੁ ਸੁਣੇ ਤਾਂ ਦੂਰਹੁ ਭਾਗੈ
ਮਤੁ ਮਾਰੇ ਹਰਿ ਜੀਉ ਵੇ ਪਰਵਾਹਾ ਹੇ।

(ਮਾਰੂ ਸੋਹਿਲੇ ਮ: ੩)


੧੪. ਗੁਰ ਪੂਰੇ ਕੀ ਬਾਣੀ।
ਜਪਿ ਅਨਦੁ ਕਰਹੁ ਨਿਤ ਪ੍ਰਾਣੀ।

(ਸੋਰਠ ਮ: ੫)


੧੫.ਅੰਮ੍ਰਿਤ ਬਚਨ ਸਾਧ ਕੀ ਬਾਣੀ।
ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ
ਰਸਨ ਬਖਾਨੀ॥ ੧॥ ਰਹਾਉ॥
ਕਲੀ ਕਾਲ ਕੇ ਮਿਟੇ ਕਲੇਸਾ।
ਏਕੋ ਨਾਮੁ ਮਨ ਮਹਿ ਪਰਵੇਸਾ।

(ਸੂਹੀ ਮ: ੫)


੧੬. ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ।
ਬਾਣੀ ਲਾਗੇ ਸੋ ਗਤਿ ਪਾਏ॥ ਸਬਦੁ ਸਚਿ ਸਮਾਈ।

(ਰਾਮਕਲੀ ਮ: ੩)


੧੭.ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ|
ਹਉਮੈ ਰੋਗੁ ਗਇਆ ਭਉ ਭਾਗਾ
ਸਹਜੇ ਸਹਜਿ ਮਿਲਾਇਆ।

(ਸੂਹੀ ਮ: ੪ ਛੰਤ)