ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)


੧੮.ਬਾਣੀ ਮੁਖਹੁ ਉਚਾਰੀਐ
ਹੋਇ ਰੁਸ਼ਨਾਈ ਮਿਟੈ ਅੰਧਾਰਾ

(ਵਾਰਾਂ ਭਾਈ ਗੁਰਦਾਸ ਜੀ)


੧੯.ਜੈਸੇ ਹੀਰਾ ਹਾਥ ਮੈਂ ਕਣਕ ਸੋ ਦਿਖਾਈ ਦੇਤ
ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ।
ਜੈਸੇ ਬਰ ਬਾਂਧੇ ਹੁੰਡੀ ਲਗੇ ਨ ਭਾਰ ਕਛੂ
ਆਗੇ ਜਾਏ ਪਾਈਅਤ ਲਛਮੀ ਅਪਾਰ ਜੀ।
ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਇ
ਬੋਏ ਸੇ ਬਿਬਧ ਕਰੇ ਬਿਖਾ ਬਿਸਥਾਰ ਜੀ।
ਤੈਸੇ ਗੁਰ ਬਚਨ ਸਚਨ ਗੁਰ ਸਿਖਨ ਮੈਂ
ਜਾਨੀਐ ਮਹਾਤਮ ਗਏ ਹੀ ਹਰਦੁਆਰ ਜੀ।

(ਕਬਿਤ ਸਵਯੇ ਭਾਈ ਗੁਰਦਾਸ ਜੀ)


੨੦.ਬਾਬਾ ਬੋਲੇ ਨਾਥ ਜੀ
ਸ਼ਬਦ ਸੁਨਹੁ ਸਚੁ ਮੁਖਹੁ ਅਲਾਈ
ਬਾਝਹੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇਨਾਹੀ।

(ਵਾਰਾਂ ਭਾਈ ਗੁਰਦਾਸ ਜੀ)