ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

੫.ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੇ ਸਚ ਬਿਨਾ।
ਗੁਰ ਵਾਕੁ ਨਿਰਮਲੁ ਸਦਾ ਚਾਨਣੁ
ਨਿਤ ਸਾਚੁ ਤੀਰਥ ਮਜਨਾ।

(ਧਨਾਸਰੀ ਮ: ੧ ਛੰਤ)


੬.ਸਰਬ ਰੋਗ ਕਾ ਅਉਖਧੁ ਨਾਮੁ।
ਕਲਿਆਣ ਰੂਪ ਮੰਗਲ ਗੁਣ ਗਾਮੁ।
ਕਾਹੂ ਜੁਗਤਿ ਕਿਤੈ ਨ ਪਾਈਐ ਧਰਮ।
ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ॥

(ਗਉੜੀ ਸੁਖਮਨੀ ਮ: ੫)


੭. ਨਾਦ ਬਿਨੋਦ ਅਨਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ।
ਮਨ ਬਾਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ।

(ਰਾਮਕਲੀ ਮ: ੫)


੮.ਨਿਮਖ ਨਿਮਖ ਕਰਿ ਸਰੀਰੁ ਕਟਾਵੈ।
ਤਉ ਭੀ ਹਉਮੈ ਮੈਲੁ ਨ ਜਾਵੈ।
ਹਰਿ ਕੇ ਨਾਮੁ ਸਮਸਰਿ ਕਛੁ ਨਾਹਿ।
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ॥

(ਗਉੜੀ ਸੁਖਮਨੀ ਮ: ੫)


੯.ਖੋਜਤ ਖੋਜਤ ਇਹੈ ਬੀਚਾਰਿਓ
ਸਰਬ ਸੁਖਾ ਹਰਿ ਨਾਮਾ।
ਕਹੁ ਨਾਨਕ ਤਿਸੁ ਭਇਓ ਪ੍ਰਾਪਤਿ
ਜਾਕੈ ਲੇਖੁ ਮਥਾਮਾ।

(ਸਾਰੰਗ ਮ: ੫)