ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦਾ ‘ਗੁਰਮਤ ਪ੍ਰਭਾਕਰ' ਸੀ! ਦੂਸਰਾ ‘ਸਿਖੀ ਮਾਰਗ' ਚੀਫ ਖਾਲਸਾ ਦੀਵਾਨ ਵਲੋਂ ਛਪਿਆ ਸੀ। ਗੁਰਮਤ ਦੇ ਆਸ਼ੇ ਅਨੁਸਾਰ ਉਹਨ ਾਂਵਿਚ ਬੜੀ ਸੋਹਣੀ ਪੜਚੋਲ ਕੀਤੀ ਹੋਈ ਸ ੀਤੇ ਉਹ ਪ੍ਰਮਾਣ ਵੇਖਣ ਵਿਚ ਮਦਦ ਦੇਂਦੇ ਸਨ। ਚੂੰਕਿ ਉਹ ਨਿਰੋਲ ਕੀਰਤਨ ਪ੍ਰਮਾਣਾਂ ਵਾਸਤੋ ਨਹੀਂ ਸਨ ਬਣਾਏ ਗਏ ਇਸ ਵਾਸਤੇ ਇਹ ਸੰਗ੍ਰਹਿ ਲਿਖਿਆ ਗਿਆ ਹੈ। ਕੀਰਤਨ ਦੇ ਢੰਗ ਅਨੁਸਾਰ ਇਸਨੂੰ ਸ਼ੁਰੂ ਕੀਤਾ ਹੈ। ਕਾਗਜ਼ ਦੀ ਤੰਗੀ ਕਰਕੇ ਥੋੜਿਆਂ ਹੀ ਆਸ਼ਿਆਂ ਤੇ ੪੭੩ ਪ੍ਰਮਾਣ ਦਿਤੇ ਹਨ ਜਿਨ੍ਹਾਂ ਵਿਚ ੩੭੧ ਪਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ। ੨੫ ਸ੍ਰੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਤੇ ੫੪ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਥਿਤ ਸਵਯੇ ਵਿਚੋਂ ਹਨ। ੨੩ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਹਨ। ਆਸ ਹੈ ਕਿ ਇਹ ਪੁਸਤਕ ਰਾਗੀਆਂ, ਪ੍ਰਚਾਰਕਾਂ ਨੂੰ ਜ਼ਰੂਰ ਮਦਦ ਦੇਵੇਗੀ! ਗੁਰਬਾਣੀ ਨੂੰ ਚੰਗੀ ਤਰ੍ਹਾਂ ਸੋਧਕੇ ਲਿਖਿਆ ਗਿਆ ਹੈ

ਦਾਸ ਸ੍ਰੀ ਮਾਨ ਜਥੇਦਾਰ ਅਛਰ ਸਿੰਘ ਜੀ ਗ੍ਰੰਥੀ ਸ੍ਰੀ ਹਰਿਮੰਦ੍ਰ ਸਾਹਿਬ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਪੁਸਤਕ ਨੂੰ ਪੜ੍ਹਕੇ ਆਪਣੀ ਅਮੋਲਕ ਰਾਇ ਬਖਸ਼ੀ ਹੈ।

ਤਾਰੀਖ
੧੩-੨-੪੫

ਦਾਸ-ਮੇਹਰ ਸਿੰਘ ਰਾਗੀ
ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ