ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੨)
ਸੋ ਸਾਹਿਬੁ ਸਦਾ ਸਮਾਲੀਐ।
(ਆਸਾ ਦੀ ਵਾਰ ਮ:੧)
੫.ਰਸਨਾ ਜਪੀਐ ਏਕੁ ਨਾਮੁ।
ਈਹਾ ਸੁਖੁ ਆਨੰਦੁ ਘਨਾ
ਆਗੇ ਜੀਅ ਕੇ ਸੰਗਿ ਕਾਮ।
(ਗਉੜੀ ਮ: ੫)
੬.ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ।
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ।
(ਸਲੋਕ ਮ: ੫ ਗਉੜੀ ਕੀ ਵਾਰ)
੭.ਜਾਕੇ ਸਿਮਰਣਿ ਹੋਇ ਅਨੰਦਾ
ਬਿਨਸੈ ਜਨਮ ਮਰਣ ਭੈ ਦੁਖੀ।
ਚਾਰਿ ਪਦਾਰਥ ਨਵ ਨਿਧਿ ਪਾਵਹਿ
ਬਹੁਰ ਨ ਤ੍ਰਿਸਨਾ ਭੁਖੀ।
ਜਾ ਕੋ ਨਾਮੁ ਲੈਤ ਤੂ ਸੁਖੀ।
ਸਾਸਿ ਸਾਸਿ ਧਿਆਵਹੁ ਠਾਕੁਰੁ ਕਉ
ਮਨ ਤਨ ਜੀਅਰੇ ਮੁਖੀ
(ਸੋਰਠ ਮ: ੫)
੮.ਹਰਿ ਹਰਿ ਕਬਹੂ ਨ ਮਨਹੁ ਬਿਸਾਰੇ।
ਈਹਾ ਊਹਾ ਸਰਬ ਸੁਖ ਦਾਤਾ
ਸਗਲ ਘਟਾ ਪ੍ਰਤਿਪਾਰੇ॥ਰਹਾਉ॥
ਮਹਾ ਕਾਸਟ ਕਾਟੈ ਖਿਨ ਭੀਤਰਿ
ਰਸਨਾ ਨਾਮੁ ਚਿਤਾਰੇ।