ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਸੀਤਲ ਸਾਂਤਿ ਸੂਰ ਹਰਿ ਸਰਣੀ
ਜਲਤੀ ਅਗਨਿ ਨਿਵਾਰੇ।

(ਗਉੜੀ ਮ: ੫)


੯.ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਬੀਚਾਰਿ।
ਤਿਨਕੇ ਮੁਖ ਸਦ ਉਜਲੇ ਤਿਤੁ ਸਚੇ ਦਰਬਾਰਿ।

(ਸਲੋਕ ਵਾਰਾਂ ਤੋਂ ਵਧੀਕ ਮ: ੪)


੧੦.ਜਿਸੁ ਤੂ ਆਵਹਿ ਚਿਤਿ ਤਿਸਨੋ ਸਦਾ ਸੁਖ।
ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ।
ਜਿਸ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ।
ਜਿਸਦਾ ਕਰਤਾ ਮਿਤ੍ਰ ਸਭਿ ਕਾਜ ਸਵਾਰਿਆ।

(ਵਾਰ ਰਾਮਕਲੀ ਮ: ੫)


੧੧.ਇਛਾ ਪੂਰਕੁ ਸਰਬ ਸੁਖ ਦਾਤਾ ਹਰਿ
ਜਾਕੈ ਵਸਿ ਹੈ ਕਾਮਧੇਨਾ।
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ
ਤਾ ਸਰਬ ਸੁਖ ਪਾਵਹਿ ਮੇਰੇ ਮਨਾ।
ਜਪ ਮਨ ਸਤਿਨਾਮੁ ਸਦਾ ਸਤਿਨਾਮੁ॥
ਹਲਤਿ ਪਲਤਿ ਮੁਖ ਊਜਲ ਹੋਈਐ
ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ।

(ਧਨਾਸਰੀ ਮ: ੪)


੧੨.ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ
ਮਨ ਤਨ ਭਏ ਅਰੋਗਾ।