ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੬)
੬.ਜਬਹੀ ਸਰਨਿ ਗਹੀ ਕ੍ਰਿਪਾ ਨਿਧਿ
ਗਜ ਗਰਾਹ ਤੇ ਛੂਟਾਂ।
ਮਹਮਾ ਨਾਮ ਕਹਾ ਲਉ ਬਰਨਉ
ਰਾਮ ਕਹਤ ਬੰਧਨ ਤਿਹ ਤੂਟਾ।
ਅਜਾਮਲੁ ਪਾਪੀ ਜਗੁ ਜਾਨੈ
ਨਿਮਖ ਮਾਹਿ ਨਿਸਤਾਰਾ॥
ਨਾਨਕ ਕਹਤ ਚੇਤ ਚਿੰਤਾਮਨਿ
ਤੈ ਭੀ ਉਤਰਹਿ ਪਾਰਾ।
(ਸੋਰਠ ਮ:੯)
੭.ਪਾਂਚ ਬਰਖ ਕੋ ਅਨਾਥੁ ਧ ਬਾਰਿਕੁ
ਹਰਿ ਸਿਮਰਤ ਅਮਰ ਅਟਾਰੇ।
ਪੁਤ੍ਰ ਹੇਤਿ ਨਰਾਇਨ ਕਹਿਓ
ਜਮ ਕੰਕਰ ਮਾਰਿ ਬਿਦਾਰੇ।
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ।
ਮੋਹਿ ਦੀਨ ਅਲਪ ਮਤਿ ਨਿਰਗੁਨ
ਪਰਿਓ ਸਰਣਿ ਦੁਆਰੇ।
(ਮਾਰੂ ਮ: ੫)
੮.ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ
ਕਰਿ ਨਾਰਾਇਣ ਬੋਲਾਰੇ।
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ
ਜਮ ਕੰਕਰ ਮਾਰਿ ਬਿਦਾਰੇ।
(ਨਟ ਮ: ੪)