ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)


੧੨.ਸਭ ਕੋ ਕਾਲ ਸਭਨ ਕੋ ਕਰਤਾ।
ਰੋਗ ਸੋਗ ਦੋਖਨ ਕੋ ਹਰਤਾ
ਏਕ ਚਿਤੁ ਜਿਹ ਇਕ ਛਿਨੁ ਧਿਆਯੋ
ਕਾਲ ਫਾਸ ਕੇ ਬੀਚ ਨ ਆਯੋ।

(ਅਕਾਲ ਉਸਤਤ ਪਾ: ੧੦)


੧੩.ਬੇਦ ਕਤੇਬ ਨ ਭੇਦ ਲਹਯੋ
ਤਿਹ ਸਿਧ ਸਮਾਧ ਸਭੈ ਕਰਿ ਹਾਰੇ।
ਸਿਮ੍ਰਤ ਸਾਸਤ੍ਰ ਬੇਦ ਸਭੈ
ਬਹੁ ਭਾਂਤ ਪੁਰਾਨ ਬਿਚਾਰ ਬਿਚਾਰੇ।
ਆਦਿ ਅਨਾਦਿ ਅਗਾਧਿ ਕਥਾ
ਧ੍ਰੂਅ ਸੇ ਪ੍ਰਹਿਲਾਦ ਅਜਾਮਲ ਤਾਰੇ।
ਨਾਮ ਉਚਾਰ ਤਰੀ ਗਨਿਕਾ
ਸੋਈ ਨਾਮ ਅਧਾਰ ਬਿਚਾਰ ਹਮਾਰੇ।

(੩੩ ਸਵਯੇ ਸ੍ਰੀ ਮੁਖਵਾਕ ਪਾ: ੧੦)


੧੪.ਏਕ ਬਾਰ ਜਿਨ ਤੁਮੈ ਸੰਭਾਰਾ।
ਕਾਲ ਫਾਸਤੇ ਤਾਹਿ ਉਬਾਰਾ।
ਜਿਨ ਨਰ ਨਾਮ ਤਿਹਾਰੋ ਕਹਾ।
ਦਾਰਦ ਦੁਸ਼ਟ ਦੋਖ ਤੇ ਰਹਾ।

(ਚੌਪਈ ਸੀ ਮੁਖਵਾਕ ਪਾ: ੧੦)