ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

੧੫.ਪਤਿਤ ਅਜਾਮਲ ਪਾਪ ਕਰਿ
ਜਾਇ ਕਲਵਤਣੀ ਦੇ ਰਹਿਆ।
ਗੁਰ ਤੇ ਬੇਮੁਖ ਹੋਇਕੇ
ਪਾਪ ਕਮਾਵੈ ਦੁਰਮਤਿ ਦਹਿਆ।
ਬਿਰਥਾ ਜਨਮ ਗਵਾਇਉਨ
ਭਉਜਲ ਅੰਦਰਿ ਫਿਰਦਾ ਵਹਿਆ।
ਛਿਅ ਪਤ ਜਾਏ ਵੇਸਵਾ
ਪਾਪਾਂ ਦੇ ਫਲ ਇਛੇ ਲਹਿਆ।
ਪੁਤ੍ਰ ਉਪੰਨਾ ਸਤਵਾਂ
ਨਾਉ ਧਰਣਿ ਨੋ ਚਿਤ ਉਮਹਿਆ।
ਗੁਰੂ ਦੁਆਰੈ ਜਾਇਕੇ
ਗੁਰਮੁਖ ਨਾਉ ਨਾਰਾਇਣ ਕਹਿਆ।
ਅੰਤਿ ਕਾਲ ਜਮਦੂਤ ਵੇਖ
ਪੁਤ ਨਾਰਾਇਣ ਬੋਲੈ ਛਹਿਆ।
ਜਮ ਗਣਿ ਮਾਰੇ ਹਰਿ ਜਨਾ
ਗਇਆ ਸੁਰਗ ਜਮ ਡੰਡ ਨ ਸਹਿਆ।
ਨਾਇ ਲਏ ਦੁਖ ਡੇਰਾ ਢਹਿਆ।

(ਵਾਰਾਂ ਭਾਈ ਗੁਰਦਾਸ ਜੀ)


੧੬.ਭਗਤ ਵਡਾ ਰਾਜਾ ਜਨਕ ਹੈ
ਗੁਰਮੁਖ ਮਾਇਆ ਵਿਚ ਉਦਾਸੀ।
ਦੇਵ ਲੋਕ ਨੋ ਚਲਿਆ
ਗਣਿ ਗੰਧਰਬ ਸਭਾ ਸੁਖਵਾਸੀ।
ਜਮਪੁਰ ਗਇਆ ਪੁਕਾਰ ਸੁਣ