ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਪ੍ਰਭ ਅਪਨੈ ਜਨ ਕੀਨੀ ਦਾਤਿ।
ਕਰਹਿ ਭਗਤਿ ਆਤਮ ਕੈ ਚਾਇ।
ਪ੍ਰਭ ਅਪਨੇ ਸਿਉ ਰਹਹਿ ਸਮਾਇ।

(ਗਉੜੀ ਸੁਖਮਨੀ ਮ: ੫)


੭.ਕਬੀਰ ਅਲਹ ਕੀ ਕਰਿ ਬੰਦਗੀ
ਜਿਹ ਸਿਮਰਤ ਦੁਖੁ ਜਾਇ।
ਦਿਲ ਮਹਿ ਸਾਂਈ ਪਰਗਟੈ ਬੁਝੇ ਬਲੰਤੀ ਨਾਂਇ।

(ਸਲੋਕ ਕਬੀਰ ਜੀ)


੮.ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸਮਾਲਿ।
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨਨਾਲਿ

(ਸਲੋਕ ਕਬੀਰ ਜੀ)


੯.ਸਾਧੋ ਗੋਬਿੰਦ ਕੇ ਗੁਨ ਗਾਵਉ।
ਮਾਨਸ ਜਨਮੁ ਅਮੋਲਕੁ ਪਾਇਓ
ਬ੍ਰਿਥਾ ਕਾਹੇ ਗਵਾਵਉ ॥੧॥ ਰਹਾਉ॥
ਪਤਿਤ ਪੁਨੀਤ ਦੀਨ ਬੰਧ ਹਰਿ
ਸਰਨਿ ਤਾਹਿ ਤੁਮ ਆਵਉ।
ਗਜ ਕੋ ਤ੍ਰਾਸੁ ਮਿਟਿਉ ਜਿਹ ਸਿਮਰਤ
ਤੁਮ ਕਾਹੇ ਬਿਸਰਾਵਉ।

(ਗਉੜੀ ਮ:੯)


੧੦.ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜਿ ਹੈ।
ਮਾਇਆ ਕੋ ਸੰਗੁ ਤਿਆਗਿ ਪ੍ਰਭ ਜੂ ਕੀ ਸਰਨਿ ਲਾਗੈ।