ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੫)
ਬਿਰਥਾ ਜਨਮੁ ਪਰਾਣੀ।
(ਸਾਰੰਗ ਮ: ੫)
੧੭.ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾ ਨੰਦ ਗੁਸਾਈ।
ਅੰਮ੍ਰਿਤ ਵੇਲੇ ਉਠਕੇ ਜਾਂਦਾ ਗੰਗਾ ਨ੍ਹਾਵਣ ਤਾਈਂ।
ਅਗੋਂ ਹੀ ਦੇ ਜਾਇਕੈ ਲੰਮਾ ਪਿਆ ਕਬੀਰ ਤਿਥਾਈਂ।
ਪੈਰੀਂ ਟੁੰਬ ਉਠੱਲਿਆ ਬੋਲਹੁ ਰਾਮ ਸਿਖ ਸਮਝਾਈ।
(ਵਾਰਾਂ ਭਾ: ਗੁਰਦਾਸ ਜੀ)
੧੮.ਤੋ ਤਨ ਤਯਾਗਤ ਹੀ ਸੁਨ ਰੇ ਜੜ੍ਹ
ਪ੍ਰੇਤ ਬਖਾਨ ਤ੍ਰਿਯਾ ਭਜ ਜੈ ਹੈ।
ਪਤ੍ਰ ਕਲਤ੍ਰ ਸੁ ਮਿਤ੍ਰ ਸਖਾ
ਏ ਬੇਗ ਨਿਕਾਰਹੁ ਆਯਸ ਦੈ ਹੈ।
ਭੌਂਨ ਭੰਡਾਰ ਧਰਾ ਗੜ ਜੇਤਕ
ਛਾਡਤ ਪ੍ਰਾਨ ਬਿਗਾਨ ਕਹੈ ਹੈ।
ਚੇਤ ਰੇ ਚੇਤ ਅਚੇਤ ਮਹਾਂ ਪਸ਼ੁ
ਅੰਤ ਕੀ ਬਾਰ ਅਕੇਲੋਈ ਜੈ ਹੈ।
(ਤੇਤੀ ਸਵਯੇ ਪਾ: ੧੦)
ਨਾਮ ਬਿਨਾ ਜੋ ਪਹਿਰੇ ਖਾਏ॥
੧.ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ
ਧ੍ਰਿਗੁ ਧ੍ਰਿਗੁ ਕਾਪੜੁ ਅੰਗ ਚੜਾਇਆ।
ਧ੍ਰਿਗੁ ਸਰੀਰ ਕੁਟੰਬ ਸਹਿਤ ਸਿਉ