ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਜਿਤ ਹੁਣਿ ਖਸਮੁ ਨ ਪਾਇਆ।
ਪਉੜੀ ਛੁੜਕੀ ਫਿਰਿ ਹਾਥਿ ਨ ਆਵੈ
ਅਹਿਲਾ ਜਨਮੁ ਗਵਾਇਆ।

(ਬਿਲਾਵਲ ਮ: ੩)


੨.ਹਰਿ ਨਾਮੁ ਨ ਸਿਮਰਹਿ ਸਾਧ ਸੰਗਿ
ਤੈ ਤਿਨਿ ਉਡੈ ਖੇਹ।
ਜਿਨਿ ਕੀਤੀ ਤਿਸਹਿ ਨ ਜਾਨਈ
ਨਾਨਕ ਫਿਟੁ ਅਲੂਣੀ ਦੇਹ।

(ਬਿਹਾਗੜੇ ਕੀ ਵਾਰ ਮ: ੫)


੩.ਚੋਆ ਚੰਦਨੁ ਅੰਕ ਚੜਾਵਉ।
ਪਾਟ ਪਟੰਬਰ ਪਹਿਰਿ ਹਢਾਵਉ।
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ।
ਕਿਆ ਪਹਿਰਉ ਕਿਆ ਓਢਿ ਦਿਖਾਵਉ
ਬਿਨੁ ਜਗਦੀਸ ਕਹਾ ਸੁਖੁ ਪਾਵਉ॥

(ਗਉੜੀ ਮ: ੧)


੪.ਬ੍ਰਿਥਾ ਨਾਮ ਬਿਨਾ ਤਨ ਅੰਧ।
ਮੁਖ ਆਵਤ ਤਾਕੇ ਦੁਰਗੰਧ।
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਏ।
ਮੇਘ ਬਿਨਾ ਜਿਉ ਖੇਤੀ ਜਾਏ।
ਗੋਬਿੰਦ ਭਜਨ ਬਿਨੁ ਬਿਬੇ ਸਭ ਕਾਮ।
ਜਿਉ ਕਿਰਪਨ ਕੇ ਨਿਰਾਰਥ ਦਾਮ।