ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਿਆ ਲਸਕਰ ਕਿਆ ਨੇਬ ਖਵਾਸੀ
ਆਵੈ ਮਹਲੀ ਵਾਸੁ।
ਨਾਨਕ ਸਚੇ ਨਾਮ ਵਿਣੁ
ਸਭੇ ਟੌਲ ਵਿਣਾਸੁ।
(ਵਾਰ ਮਾਝ ਮ: ੧)
੯.ਲਖ ਲਸਕਰ ਲੇਖ ਵਾਜੇ ਨੇਜੇ
ਲਖ ਉਠਿ ਕਰਹਿ ਸਲਾਮੁ।
ਲਖਾ ਉਪਰਿ ਫਰਮਾਇਸੀ ਤੇਰੀ
ਲਖ ਉਠਿ ਰਾਖਹਿ ਮਾਨ।
ਜਾ ਪਤਿ ਲੇਖੈ ਨ ਪਵੇ
ਤਾ ਸਭਿ ਨਿਰਾਫਲ ਕਾਮ।
(ਆਸਾ ਮ: ੧)
੧੦.ਸੁੰਦਰ ਸੋਜ ਅਨੇਕ ਸੁਖ ਰਸ ਭੋਗਣ ਪੂਰੇ।
ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ।
ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ।
ਸੋ ਪ੍ਰਭੁ ਚਿਤਿ ਨਾ ਆਵਈ ਵਿਸਟਾ ਕੇ ਕੀਰੇ।
ਬਿਨ ਹਰਿਨਾਮੁ ਨ ਸ਼ਾਂਤ ਹੋਇ ਕਿਤੁ ਬਿਧਿ ਮਨੁ ਧੀਰੇ।
(ਵਾਰ ਜੈਤਸਰੀ ਮ: ੫)
੧੧.ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ।
ਜੋ ਮਨਿ ਚਿਤਿ ਇਕੁ ਅਰਾਧਦੇ
ਤਿਨਕੀ ਬਰਕਤਿ ਖਾਹਿ ਅਸੰਖ ਕਰੋੜੇ।
ਤੁਧੁਨੋ ਸਭ ਧਿਆਇਦੀ
ਸੇ ਥਾਇ ਪਏ ਜੋ ਸਾਹਿਬ ਲੋੜੇ।