ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(ਚ)
੧ਓ ਵਾਹਗੁਰੂ ਜੀ ਕੀ ਫ਼ਤਹ,
ਭੂਮਿਕਾ
ਘਨਾਕਰੀ
ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ,
ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ,
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ,
ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ,
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ,
ਵ੍ਯਾਖ੍ਯਾ ਬਿਨਾ ਅਮਲ ਔ ਰੈਨ ਸਮੈ ਚੰਦ ਬਿਨੁ,
ਨ੍ਯਾਯ ਬਿਨ ਰਾਜ, ਕਵਿ ਬਿਨੁ ਹੈ ਸਮਾਜ ਫੀਕੋ,
ਜੋਂ ਹਰਿ ਵਿਸ਼ੇਸ਼ ਪਾਠ ਫੀਕੋ ਯਾਨ ਛੰਦ ਬਿਨ
ਛੰਦਸ਼ਾਸ੍ਤ੍ਰ ਦੀ ਉੱਤਮਤਾ ਸਾਨੂੰ ਦੱਸਣ ਦੀ ਲੋੜ ਨਹੀਂ, ਕ੍ਯੋਂਕਿ ਆਦਿਕਾਲ ਤੋਂ ਹੀ ਇਸ ਦੀ ਮਹਿਮਾ ਚਲੀ ਆਈ ਹੈ. ਵੈਦਿਕ ਰਿਸ਼ੀਆਂ ਨੇ ਇਸ ਨੂੰ “ਵੇਦਾਂਗ” ਮੰਨਿਆ ਹੈ, ਅਰੁ ਜਗਤਗੁਰੂ ਨਾਨਕ ਦੇਵ ਅਤੇ ਉਸ ਦੇ ਸਰੂਪ ਸਤਗੁਰਾਂ ਨੇ ਸ਼ਾਂਤ ਅਰੁ ਵੀਰ ਆਦਿ ਰਸ ਭਰੀ ਅਕਾਲੀ ਬਾਣੀ ਛੰਦਾਂ ਵਿਖੇ ਰਚੀ ਹੈ. ਲੋਕਪ੍ਰਸਿੱਧ ਅਨੰਤ ਭਾਸ਼ਾ ਦੇ ਕਵੀਆਂ ਨੇ ਭੀ ਇਸੇ ਦਾ ਆਸ਼੍ਯ ਲੈਕੇ ਜਗਤ ਵਿੱਚ ਮਾਨ