ਗੁਰੁਮਤ ਮਾਰਤੰਡ (ਭਾਗ ਪਹਿਲਾ)
੫੧
ਭਿਖਿਆ ਭਾਇ ਭਗਤਿ ਭੈ ਚਲੈ ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ॥ ਧਿਆਨ ਰੂਪਿ ਹੋਇ ਆਸਣੁ ਪਾਵੈ॥ ਸਚਿ ਨਾਮਿ ਤਾੜੀ ਚਿਤੁ ਲਾਵੈ॥੨॥... ਆਸਾ ਮਾਹਿ ਨਿਰਾਸੁ ਵਲਾਏ॥ ਨਿਹਚਉ ਨਾਨਕ ਕਰਤੇ ਪਾਏ॥੩॥... ਦੀਖਿਆ ਦਾਰੂ ਭੋਜਨੁ ਖਾਇ॥ ਛਿਅ ਦਰਸਨ ਕੀ ਸੋਝੀ ਪਾਇ॥੪॥ ਆਸ-ਆਸ਼ਾ
ਕਰਤਾਰ ਉੱਤੇ ਹੀ ਆਸ ਭਰੋਸਾ ਰੱਖਣਾ ਗੁਰੂਮੁਖਾਂ ਦਾ ਧਰਮ ਹੈ। ਜੋ ਉਸ ਦੀ ਟੇਕ ਛੱਡ ਕੇ ਤ੍ਰਿਸ਼ਨਾ ਦੇ ਦਾਸ ਹੋਏ ਲੋਕਾਂ ਦੀ ਆਸ ਕਰਦੇ ਹਨ, ਉਨ੍ਹਾਂ ਨੂੰ ਅੰਤ ਨਿਰਾਸ ਅਤੇ ਉਦਾਸ ਹੋਣਾ ਪੈਂਦਾ ਹੈ। [੨੫੭] ਗਉੜੀ ਬਾਵਨ ਅਖਰੀ, ਮਹਲਾ ੫ (੩੫) ਧਰ ਜੀਅਰੇ ਇਕ ਟੇਕ ਤੂ, ਲਾਹਿ ਬਿਡਾਨੀ ਆਸ॥ ਨਾਨਕ ਨਾਮੁ ਧਿਆਈਐ, ਕਾਰਜੁ ਆਵੈ ਰਾਸਿ॥੧॥ [੨੮੧] ਗਉੜੀ ਸੁਖਮਨੀ ਮਹਲਾ ੫ (੧੪) ਏਕ ਊਪਰਿ ਜਿਸੁ ਜਨ ਕੀ ਆਸਾ॥ ਤਿਸ ਕੀ ਕਟੀਐ ਜਮ ਕੀ ਫਾਸਾ॥ [੫੧੭] ਸਲੋਕ ਮਹਲਾ ੩ ਵਾਰ ਗੂਜਰੀ ੧ (੨੨) ਆਸਾ ਕਰਤਾ ਜਗੁ ਮੂਆ, ਆਸਾ ਮਰੈ ਨ ਜਾਇ॥ ਨਾਨਕ ਆਸਾ ਪੂਰੀਆ, ਸਚੇ ਸਿਉ ਚਿਤੁ ਲਾਇ॥੧॥ [੮੫੯] ਗੋਂਡ ਮਹਲਾ ੪ (੧) ਜੇ ਮਨਿ, ਚਿਤਿ ਆਸ ਰਖਹਿ ਹਰਿ ਊਪਰਿ, ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ॥ ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ, ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ॥ ਹਰਿ ਤਿਸ ਕੀ ਆਸ ਕੀਜੈ ਮਨ ਮੇਰੇ! ਜੋ ਸਭ ਮਹਿ ਸੁਆਮੀ ਰਹਿਆ ਸਮਾਈ॥੧॥ ਮੇਰੇ ਮਨ! ਆਸਾ ਕਰਿ ਜਗਦੀਸ ਗੁਸਾਈ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ॥੧॥ ਰਹਾਉ॥ ੧ ਤ੍ਰਿਸ਼ਨਾ ਗ੍ਰਸਿਤ ਸੰਸਾਰ ਵਿੱਚ ਉਪਰਾਮਤਾ ਨਾਲ ਜ਼ਿੰਦਗੀ ਗੁਜ਼ਾਰੇ। ੨ ਗੁਰੂ ਦੀਖਯਾ ਜਿਸ ਨੇ ਮੰਦਿਰਾਂ ਅਤੇ ਭੋਜਨ ਦੀ ਥਾਂ ਕੀਤੀ ਹੈ, ਭਾਵ ਓਡੀ (ਹੋਛੀ) ਮੰਦਿਰਾਂ ਨੂੰ ਸਮਾਧਿ ਦਾ ਸਾਧਨ ਨਹੀਂ ਜਾਣਦਾ। ੩ ਉਸ ਨੂੰ ਖਟ ਸ਼ਾਸਤ੍ਰਾਂ ਦੀ ਅਸਲੀਯਤ ਸਮਝ ਪੈਂਦੀ ਹੈ। ੪ ਕਰਤਾਰ ਤੋਂ ਛੁੱਟ ਦੂਜੇ ਦੀ ਝੂਠੀ ਆਸਾ।