(੫੬)
ਗੁਰੁਮਤ ਮਾਰਤੰਡ (ਭਾਗ ਪਹਿਲਾ)
(ੲ) ਸਗਾਈਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤਿ ਵਿੱਚ [ ਸਗਨ] ਅਰਦਾਸ ਸੋਧ ਕੇ ਹੋਵੇ। (ਸ) ਆਨੰਦ ਦਾ ਦਿਨ ਗੁਰੁਪੁਰਬ ਅਥਵਾ ਪੰਜ ਪਯਾਰਿਆਂ [ ਆਨੰਦ ਗੋਭੀ] ਦੀ ਸਲਾਹ ਨਾਲ ਕੋਈ ਥਾਪਿਆ ਜਾਵੇ । (ਹ) ਜਿਤਨੇ ਆਦਮੀ ਲੜਕੀ ਵਾਲਾ ਮੰਗਵਾਏ ਉਤਨੇ ਲੈ ਕੇ ਲਾੜਾ (ਦੁਲਹਾ) ਸਹੁਰੇ ਘਰ ਜਾਵੇ, ਮਿਲਾਪ ਸਮੇਂ ਦੋਹੀਂ ਪਾਸੀਂ ਗੁਰੂਬਾਣੀ ਦੇ ਛੰਦ ਮਿਲ ਕੇ ਗਾਏ ਜਾਣ, ਯਥਾ- [੭੬੪] ਸੂਹੀ ਛੰਤ ਮਹਲਾ ੧ (੨) ਹਮ ਘਰਿ ਸਾਜਨ ਆਏ ॥ ਸਾਚੈ ਮੇਲਿ ਮਿਲਾਏ ॥ ਸਹਜਿ ਮਿਲਾਏ ਹਰਿ ਮਨਿ ਭਾਏ, ਪੰਚ ਮਿਲੇ ਸੁਖੁ ਪਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥ ਅਨਦਿਨੁ ਮੋਲੁ ਭਇਆ ਮਨੁ ਮਾਨਿਆ, ਘਰ ਮੰਦਰ ਸੋਹਾਏ ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥... [੮੪੫] ਬਿਲਾਵਲੁ ਮਹਲਾ ੫, ਛੰਤ (੧) ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ॥ ਅਬਿਨਾਸੀ ਵਰੁ ਸੁਣਿਆ, ਮਨਿ ਉਪਜਿਆ ਚਾਇਆ ਰਾਮ ॥ ਮਨਿ ਪ੍ਰੀਤਿ ਲਾਗੈ ਵਡੈ ਭਾਗੈ, ਕਬ ਮਿਲੀਐ ਪੂਰਨ ਪਤੇ ॥ ਸਹਜੇ ਸਮਾਈਐ ਗੋਵਿੰਦੁ ਪਾਈਐ, ਦੇਹੁ ਸਖੀਏ, ਮੋਹਿ ਮਤੇ ॥ ਦਿਨੁ ਰੈਣਿ ਠਾਢੀ ਕਰਉ ਸੇਵਾ, ਪ੍ਰਭੁ ਕਵਨ ਜੁਗਤੀ ਪਾਇਆ॥ ਬਿਨਵੰਤਿ ਨਾਨਕ ਕਰਹੁ ਕਿਰਪਾ, ਲੈਹੁ ਮੋਹਿ ਲੜਿ ਲਾਇਆ ॥੧॥... ਅਟਲੁ ਗਣਿਆ ਪੂਰਨ ਸੰਜੋਗੋ, ਰਾਮ ॥ ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ॥ ਮਿਲਿ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਞੀਆਂ ॥ ਮਿਲਿ ਇਕਤ੍ ਹੋਏ ਸਹਜਿਢੋਏ,ਮਨਿ ਪ੍ਰੀਤਿ ਉਪਜੀ ਮਾਞੀਆ॥ ਮਿਲਿ ਜੋਤਿ ਜੋਤੀ ਓਤਿ ਪੋਤੀ, ਹਰਿ ਨਾਮੁ ਸਭਿ ਰਸ ਭੋਗੋ ॥ ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥ ੧ ਸਾਹਾ ਸੋਧਣਾ ਅਤੇ ਗ੍ਰਹ ਰਾਸਿ ਦਾ ਵਿਚਾਰ ਕਰਨਾ ਮਨਮਤ ਹੈ, [ਸਾਹਾ ਸੋਧਣਾ] ਗੁਰੂਸਿੱਖਾਂ ਦੀ ਆਨੰਦ ਸੌਦੇ ਦੀ ਚਿੱਠੀ ਤੇ ੴ ਸਭ ਮੰਗਲ ਕਰਨ ਵਾਲਾ ਹੈ, ਗੁਰਵਾਕ ਹੈ— [੯੪] ਰਾਮਕਲੀ ਮਹਲਾ ੧ ਅਸਟਪਦੀ (8) ਸਾਹਾ ਗੁਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥ ਗੁਰਮਤਿ ਹੋਇ ਤ ਹੁਕਮੁ ਪਛਾਣੈ॥੧॥ ੨ ਬਰਾਤੀ, ਦੁਲਹ (ਲਾੜੇ) ਦੇ ਸਾਥੀ ੩ ਦੁਲਹਨ (ਲਾੜੀ) ਦੇ ਸੰਬੰਧੀ ਮੇਲੀ।