ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੬੩


(ਙ) ਇਸ ਪਿੱਛੋਂ ਕੰਨਯਾ ਦਾ ਪਿਤਾ ਅਥਵਾ ਕੋਈ ਨਜ਼ਦੀਕੀ ਸੰਬੰਧੀ, ਲਾੜੇ ਦਾ ਪੱਲਾ ਲਾੜੀ ਦੇ ਹੱਥ ਫੜਾਵੇ ਅਤੇ ਇਹ ਸ਼ਬਦ ਗਾਇਆ ਜਾਵੇ— [੯੬੩] ਮਹਲਾ ੫ ਵਾਰ ਰਾਮਕਲੀ ੨ (੧੪) ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ, ਛੋੜਿਆ ਹਭੁ ਕਿਝੁ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ॥੧॥ (ਚ) ਮਹਾਰਾਜ ਦੀ ਤਾਬੇ ਬੈਠਾ ਗ੍ਰੰਥੀ ਸਿੰਘ ਲਾਵਾਂ ਦੀ ਇਕ ਇਕ ਪੌੜੀ ਦਾ ਪਾਠ ਕਰੇ। ਇਸ ਪਿੱਛੋਂ ਰਾਗੀ ਅਥਵਾ ਸਾਰੇ ਪ੍ਰੇਮੀ ਇਕ ਇਕ ਲਾਂਵ ਗਾਉਣ ਅਤੇ (ਲਾੜੇ ਨੂੰ ਅੱਗੇ ਕਰ ਕੇ) ਲਾੜੇ-ਲਾੜੀ ਤੋਂ ਚਾਰ ਪ੍ਰਦੱਖਣਾ ਕਰਾਈਆਂ ਜਾਣ [ਲਾਵਾਂ] ੧ ਜੇ ਇੱਕੋ ਸਮੇਂ ਕਈ ਵਰ-ਦੁਲਹਨਿ ਦਾ ਆਨੰਦ ਸੰਸਕਾਰ ਕਰਨਾ ਹੋਵੇ, ਤਦ ਸਾਰੀਆਂਜੋੜੀਆਂ(ਲਾੜੀਆਪਣੇਪਤੀਦਾਪਤਨੀਭਾਵਨਾਲਲੜਫੜਕੇ)ਲਾਵਾਂ ਦੇ ਪਾਠ ਸਮੇਂ ਪ੍ਰਦੱਖਣਾ ਕਰਨ। ਅਲੱਗ-ਅਲੱਗ ਪ੍ਰਦੱਖਣਾ ਨਾ ਕਰਾਈ ਜਾਵੇ। [੭੭੩] ਸੂਹੀ ਮਹਲਾ ੪, (ਲਾਵਾਂ ੨) ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ, ਬਲਿ ਰਾਮ ਜੀਉ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥ ਸਤਿਗੁਰੁ ਗੁਰੁ ਪੂਰਾ ਆਰਾਧਹੁ, ਸਭਿ ਕਿਲਵਿਖ ਪਾਪ ਗਵਾਇਆ॥ ਸਹਜ ਅਨੰਦੁ ਹੋਆ ਵਡਭਾਗੀ, ਮਨਿ ਹਰਿ ਹਰਿ ਮੀਠਾ ਲਾਇਆ॥ ਜਨੁ ਕਹੈ ਨਾਨਕੁ ਲਾਵ ਪਹਿਲੀ, ਆਰੰਭੁ ਕਾਜੁ ਰਚਾਇਆ॥੧॥ ੧ ਇਸ਼ਟ ਨੂੰ ਦਖਿਣ (ਸੱਜੇ) ਰੱਖ ਕੇ ਜੋ ਘੁੰਮਣਾ ਹੈ, ਉਸ ਨੂੰ ਪ੍ਰਦੱਖਣਾ ਆਖੀਦਾ ਹੈ। ੨ ਬਿਨਾਂ ਪ੍ਰਦੱਖਣਾ ਕੀਤੇ, ਲਾਵਾਂ ਅਤੇ ਆਨੰਦ ਦੀਆਂ ਪੰਜ ਪੌੜੀਆਂ ਦਾ ਪਾਠ ਕਰ ਕੇ ਅਰਦਾਸ ਕਰਨੀ ਯੋਗ ਨਹੀਂ ਹੈ। . ੩ ਇਹ ਲਾਵਾਂ ਪੜ੍ਹ ਕੋ ਵਰ ਅਤੇ ਕੰਨਯਾ ਨੂੰ ਜੀਵਨ ਯਾਤ੍ਰਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ੪ ਇਨ੍ਹਾਂ ਪਦਾਂ ਵਿੱਚ “ਬਲਿ ਰਾਮ ਜੀਉ” ਅੰਤ ਦੀ ਟੇਕ ਹੈ, ਜਿਸ ਦਾ ਅਰਥ ਹੈ ਸਰਬ ਸ਼ਕਤੀਮਾਨ ਸਰਬ ਵ੍ਯਾਪੀ ਪਰਮਾਤਮਾ! ਮੈਂ ਤੈਥੋਂ ਬਲਿਹਾਰ ਹਾਂ, ਕੁਰਬਾਨ ਹਾਂ। ਲਾਵਾਂ ਅੰਦਰ ਵਿਹਾਰ ਅਤੇ ਪਰਮਾਰਥ ਦਾ ਸਾਂਝਾ ਉਪਦੇਸ਼ ਹੈ। ੫ ਪਹਿਲੀ ਲਾਂਵ ਦਾ ਭਾਵਾਰਥ (੧) ਵਾਹਗੁਰੂ ਦੀ ਆਗ੍ਯਾ ਅਨੁਸਾਰ, ਇਸ ਪਹਿਲੀ ਲਾਂਵ ਦੁਆਰਾ ਪ੍ਰਵਿਰਤੀ ਕਰਮ (ਦਾ ਮੁੱਢ ਆਨੰਦ ਸੰਸਕਾਰ) ਪੱਕਾ ਕੀਤਾ ਗਿਆ ਹੈ। (੨) ਜਿਸ ਬਾਣੀ ਕਰ ਕੇ ਵਾਹਗੁਰੂ ਜਾਣੀਦਾ ਹੈ, ਉਸ ਦੁਆਰਾ ਸੱਤ੍ਯ ਧਰਮ ਨੂੰ ਦ੍ਰਿ ਤੇ ਪਾਪਾਂ ਦਾ ਯਾਗ ਕਰੋ | (੩) ਧਰਮ ਉੱਪਰ ਨਿਸਚਾ ਕਰੋ, ਸਤਿਨਾਮੁ ਅਰਾਧੋ, ਔਰ ਸਿਮ੍ਰਿਤੀ ਸ਼ਕਤੀ ਦਵਾਰਾ ਨਾਮ ਦੋ ਅਧ੍ਯਾਸ ਨੂੰ ਦ੍ਰਿੜ ਕਰੋ। (੪) ਪੂਰਣ ਸਤਿਗੁਰੂ ਦੇ ਉਪਦੇਸ਼ ਨੂੰ ਚਿਤਵਨ ਕਰੋ, ਪਾਪ ਅਤੇ ਦੋਸ਼ਾਂ ਨੂੰ ਖੋ ਦਿਓ।