ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੬੫


ਹਰਿ ਚਉਥੜੀ ਲਾਵ ਮਨਿ ਸਹਜੁ ਭਇਆ, ਹਰਿ ਪਾਇਆ, ਬਲਿ ਰਾਮ ਜੀਉ॥ ਗੁਰਮੁਖਿ ਮਿਲਿਆਸੁਭਾਇ, ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ, ਅਨਦਿਨੁ ਹਰਿ ਲਿਵ ਲਾਈ॥ ਮਨ ਚਿੰਦਿਆ ਫਲੁ ਪਾਇਆ ਸੁਆਮੀ, ਹਰਿ ਨਾਮਿ ਵਜੀ ਵਾਧਾਈ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ, ਧਨ ਹਿਰਦੈ ਨਾਮਿ ਵਿਗਾਸੀ॥ ਜਨੁ ਨਾਨਕੁ ਬੋਲੇ ਚਉਥੀ ਲਾਵੈ, ਹਰਿ ਪਾਇਆ ਪ੍ਰਭੁ ਅਵਿਨਾਸੀ॥੪॥੨॥ (ਛ) ਪ੍ਰਦੱਖਣਾ ਪਿੱਛੋਂ ਸੁਭਾਗ ਜੋੜੀ ਦੀਵਾਨ ਵਿੱਚ ਬੈਠ ਜਾਵੇ ਅਰ ਇਸ ਛੰਦ ਦਾ ਕੀਰਤਨ ਹੋਵੇ— [੫੭੭] ਵਡਹੰਸੁ ਛੰਤ ਮਹਲਾ ੫ (੧) ਪੂਰੀ ਆਸਾ ਜੀ ਮਨਸਾ ਮੇਰੇ ਰਾਮ॥ ਮੋਹਿ ਨਿਰਗੁਣ ਜੀਉ, ਸਭਿ ਗੁਣ ਤੇਰੇ ਰਾਮ॥ ਸਭਿ ਗੁਣ ਤੇਰੇ ਠਾਕੁਰ ਮੇਰੇ, ਕਿਤੁ ਮੁਖਿ ਤੁਧੁ ਸਾਲਾਹੀ? ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ, ਬਖਸਿ ਲੀਆ ਖਿਨ ਮਾਹੀ॥ ਨਉ ਨਿਧਿ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ॥ ਕਹੁ ਨਾਨਕ ਮੈ ਵਰੁ ਘਰਿ ਪਾਇਆ, ਮੇਰੇ ਲਾਥੇ ਜੀ, ਸਗਲ ਵਿਸੂਰੇ॥੪॥ (ਜ) ਇਸ ਪਿੱਛੋਂ ‘ਆਨੰਦ’ ਦੀਆਂ ਪੰਜ ਪੌੜੀਆਂ ਦਾ ਪਾਠ ਹੋਵੇ— [੯੧੭] ਰਾਮਕਲੀ ਮਹਲਾ ੩ ਅਨੰਦੁ ਅਨੰਦੁ ਭਇਆ ਮੇਰੀ ਮਾਏ! ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ, ਮਨਿ ਵਜੀਆ ਵਾਧਾਈਆ॥ ਰਾਗ ਰਤਨ ਪਰਵਾਰ ਪਰੀਆ, ਸਬਦ ਗਾਵਣ ਆਈਆ॥ ੧ ਭਾਵਾਰਥ:੧ ਚੌਥੀ ਲਾਂਵ ਕਰ ਕੇ ਉਪਦੇਸ਼ ਹੈ—ਜਦ ਮਨ ਸ਼ਾਂਤੀ ਨੂੰ ਪ੍ਰਾਪਤ ਹੋਇਆ, ਤਾਂ ਹਰੀ ਦੀ ਪ੍ਰਾਪਤੀ ਹੋਈ ਹੈ। ੨ ਜਿਸ ਨੂੰ ਗੁਰਮੁਖ ਦਾ ਮੇਲ ਹੋਇਆ ਹੈ; ਉਸ ਨੂੰ ਮਨ ਬਾਣੀ ਕਰ ਕੇ ਸੁਭਾਵਕ ਹੀ ਹਰੀ ਮਿੱਠਾ ਲੱਗਿਆ ਹੈ। ੩ ਜਿਸ ਨੇ ਰਾਤ ਦਿਨ ਹਰੀ ਨਾਲ ਲਿਵ ਲਾਈ ਹੈ, ਔਰ ਜਿਸ ਨੂੰ ਸਭ ਤੋਂ ਵਧ ਕੇ ਹਰੀ ਪ੍ਯਾਰਾ ਲੱਗਿਆ ਹੈ, ਉਹ ਮੇਰੇ ਸ੍ਵਾਮੀ ਨੂੰ ਤਾਇਆ ਹੈ | ੪ ਹਰਿ ਨਾਮ ਦੇ ਪ੍ਰਭਾਵ ਕਰ ਕੇ ਮਨ ਲੋੜੀਂਦਾ ਫਲ ਮਿਲ ਗਿਆ ਹੈ, ਔਰ ਵਧਾਈ ਦੀ ਧੁਨੀ ਵੱਜੀ ਹੈ। ੫ ਹਰੀ ਸ੍ਵਾਮੀ ਨੇ ਇਹ ਵਿਵਾਹ ਰਚਿਆ ਹੈ, ਇਸਤ੍ਰੀ ਦੇ ਮਨ ਵਿੱਚ ਉਸ ਦਾ ਨਾਉਂ ਪ੍ਰਕਾਸ਼ਿਤ ਹੋਇਆ ਹੈ। ੬ ਗੁਰੂ ਨਾਨਕ ਸਾਹਿਬ ਚੋਥੀ ਲਾਂਵ ਦਵਾਰਾ ਕਥਨ ਕਰਦੇ ਹਨ ਕਿ ਅਵਿਨਾਸ਼ੀ ਪਤੀ ਦੀ ਪ੍ਰਾਪਤੀ ਹੋਈ ਹੈ। ਸਿੱਧਾਂਤ—ਇਹ ਹੈ ਕਿ ਗੁਰੁਬਾਣੀ ਦਵਾਰਾ ਸੰਸਕਾਰ ਕਰਨ ਤੋਂ ਗੁਰੂਸਿੱਖਾਂ ਦੇ ਵਿਹਾਰ ਅਤੇ ਪਰਮਾਰਥ ਦੋਵੇਂ ਸਿੱਧ ਹੁੰਦੇ ਹਨ। ਗੁਰਮੁਖ ਪੁਰਸ਼ ਭੋਗ ਮੋਖ ਦਾ ਆਨੰਦ ਲੈਂਦੇ ਹੋਏ ਜੀਵਨ-ਯਾਤਰਾ ਸਫਲ ਕਰਦੇ ਹਨ।