ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੬੯


ਪੰਡਿਤਾਂ ਨੇ ਗੁਰੂ ਸਾਹਿਬ ਨੂੰ ਆਖਿਆ—“ਤੁਸੀਂ ਨਾਸਤਿਕ ਹੋ ਜੋ ਠਾਕੁਰ ਦੀ ਆਰਤੀ ਵਿੱਚ ਹਿੱਸਾ ਨਹੀਂ ਲਿਆ।” ਉਸ ਵੇਲੇ ਜਗਤ ਗੁਰੂ ਨੇ ਹੇਠ ਲਿਖੇ ਸ਼ਬਦ ਦ੍ਵਾਰਾ ਪ੍ਰਾਕ੍ਰਿਤ ਆਰਤੀ ਦਾ ਉਪਦੇਸ਼ ਦਿੱਤਾ— [੧੩] ਰਾਗੁ ਧਨਾਸਰੀ ਮਹਲਾ ੧ (ਸੋਹਿਲਾ ੩) ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ॥ ਧੂਪੁ ਮਲਆਨਲੋ, ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ॥੧॥ ਕੈਸੀ ਆਰਤੀ ਹੋਇ॥ ਭਵ ਖੰਡਨਾ! ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥੧॥ ਰਹਾਉ॥ ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤੋੁਹੀ॥ ਸਹਸ ਪਦ ਬਿਮਲ, ਨਨ ਏਕ ਪਦ, ਗੰਧ ਬਿਨੁ ਸਹਸ ਤਵ ਗੰਧ, ਇਵ ਚਲਤ ਮੋਹੀ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ,ਮਨੋ ਅਨਦਿਨੋੁ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ॥੪॥ [੬੯੪] ਧਨਾਸਰੀ—ਰਵਿਦਾਸ ਜੀ (੩) ੧੦ ११ ਨਾਮੁ ਤੇਰਾ ਦੀਵਾ, ਨਾਮੁ ਤੇਰੋ ਬਾਤੀ, ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ॥੨॥ [੧੩੫੦] ਪ੍ਰਭਾਤੀ-ਕਬੀਰ ਜੀ (੫) ਲੇਹੁ ਆਰਤੀ, ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ, ਭਾਈ॥ ੧੨ ਠਾਢਾ ਬ੍ਰਹਮਾ ਨਿਗਮ ਬੀਚਾਰੈ, ਅਲਖੁ ਨ ਲਖਿਆ ਜਾਈ॥੧॥ ਰਹਾਉ॥ ੧ ਅਕਾਸ਼ ਰੂਪੀ ਬਾਲ ਹੈ, ਸੂਰਜ ਅਤੇ ਚੰਦ ਦੀਵੇ ਬਣੇ ਹੋਏ ਹਨ, ਤਾਰਿਆਂ ਦਾ ਸਮੁਦਾਯ ਮਾਨੋ ਮੋਤੀ ਹਨ। ੨ ਮਲਯ ਨੂੰ ਛੂਹ ਕੇ ਜੋ ਪੌਣ ਆ ਰਹੀ ਹੈ, ਇਹੀ ਤੇਰੇ ਲਈ ਧੂਪ ਹੈ, ਪਵਨ ਚੌਰ ਫਿਰ ਰਹਿਆ ਹੈ, ਹੇ ਮਹਾਂ ਪ੍ਰਕਾਸ਼ਮਾਨ! ਸਾਰੀ ਫੁਲੀ ਹੋਈ ਬਨਸਪਤੀ ਤੇਰੇ ਉੱਤੇ ਫੁੱਲ ਚੜ੍ਹਾਏ ਜਾ ਰਹੇ ਹਨ। ੩ ਹੇ ਜਨਮ ਮਰਨ ਦੋ ਮਿਟਾਉਣ ਵਾਲੇ ਸ੍ਵਾਮੀ! ਤੇਰੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ! ੪ ਤੇਰੀ ਆਰਤੀ ਵਿੱਚ ਘੰਟੇ, ਛੈਣੇ, ਸੰਖਾਂ ਦੀ ਥਾਂ, ਅਨਹਤ ਸ਼ਬਦਾਂ ਦੇ ਨਗਾਰੇ ਨਵੀਆਂ ਵੱਜ ਰਹੀਆਂ ਹਨ। ੫ ਨਹੀਂ। ੬ ਤੇਰੇ ਅਦਭੁਤ ਚਰਿੱਤ੍ਰ ਇਸ ਤਰ੍ਹਾਂ ਸਾਨੂੰ ਮੋਹਿਤ ਕਰ ਰਹੇ ਹਨ। ੭ ਸਭ ਵਿੱਚ ਉਸੇ ਮਹਾਂ ਜੋਤੀ ਰੂਪ ਦੀ ਜੋਤਿ ਹੈ, ਫਿਰ ਉਸ ਨੂੰ ਕੁਛ ਦੀਵਿਆਂ ਤੀ ਜੋਤਿ ਕਿਸ ਤਰ੍ਹਾਂ ਪ੍ਰਸੰਨ ਕਰ ਸਕਦੀ ਹੈ? ੮ ਜੋ ਸਭ ਨੂੰ ਪ੍ਰਕਾਸ਼ ਦਿੰਦਾ ਹੈ, ਉਸ ਨੂੰ ਦੀਵਿਆਂ ਦੇ ਪ੍ਰਕਾਸ਼ ਦੀ ਕੀ ਲੋੜ ਹੈ? ੯ ਗੁਰੂ ਉਪਦੇਸ਼ ਦ੍ਵਾਰਾ। ੧੦ ਵਾਹਗੁਰੂ ਦੇ ਚਰਨ ਕਮਲ ਦੀ ਮਿਠਾਸ ਲਈ ਮੇਰਾ ਭੋਰਾ-ਮਨ ਲੋਭਿਤ ਹੋਇਆ ਹੈ। ੧੧ ਨਾਨਕ ਚਾਤ੍ਰਿਕ (ਪਪੀਹੇ) ਨੂੰ ਆਪਣੀ ਕ੍ਰਿਪਾ ਰੂਪੀ ਕ੍ਰਾਂਤੀ ਜਲ ਦੇਹ। ੧੨ ਵੇਦ 1