ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੭੯


ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਲਿਖਦੇ ਹਨ— ਪ੍ਰਥਮ ਰਹਤ ਇਹ ਜਾਨ, ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ, ਅਵਰ ਨ ਪਾਹੁਲ ਜੋ ਲਏ। ਕਵਿ ਸੈਨਾਪਤਿ ਜੀ ਗੁਰੂ ਸੋਭਾ ਵਿੱਚ ਲਿਖਦੇ ਹਨ— ਦੇ ਖੰਡੇ ਕੀ ਪਾਹੁਲ ਤੇਜ ਬਢਾਇਆ। ਖੰਡੇ ਦੇ ਅੰਮ੍ਰਿਤ ਦੀ ਸੰਖੇਪ ਗੀਤ ਇਹ ਹੈ:ਅੰਮ੍ਰਿਤ ਦੇ ਅਭਿਲਾਖੀ ਜੋ ਇਸਤ੍ਰੀ ਪੁਰੁਸ਼ ਹੋਣ, ਉਹ ਕੇਸੀ ਅਸ਼ਨਾਨ ਕਰ ਕੇ ਸਵੱਛ ਲਿਬਾਸ ਪਹਿਨ ਕੇ ਐਗਾਲ਼ੋਂ ਕ੍ਰਿਪਾਨ (ਸ੍ਰੀ ਸਾਹਿਬ) ਸਜਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਾਲਸਾ ਦੀਵਾਨ ਦੇ ਸੰਮੁਖ ਹਾਜ਼ਿਰ ਹੋਣ। ਖਾਲਸਾ ਧਰਮ ਦੇ ਨਿਯਮਾਂ ਨੂੰ ਅੰਗੀਕਾਰ ਕਰਨ ਦੀ ਇੱਛਾ ਪ੍ਰਗਟ ਕਰਦੇ ਹੋਏ ਅੰਮ੍ਰਿਤ ਛਕਣ ਲਈ ਬੇਨਤੀ ਕਰਨ ਅਰ ਏਕਾਗਰ ਮਨ ਕਰ ਕੇ ਵਾਹਗੁਰੂ ਨਾਮ ਜਪਦੇ ਹੋਏ ਹੱਥ ਜੋੜ ਕੇ ਖਲੋਣ [ਖੰਡੇ ਦਾ ਅੰਮ੍ਰਿਤ] ਸੰਗਤਿ ਦੇ ਚੁਣੇ ਹੋਏ ਸਰਵਾਂਗ ਪੂਰਨ ਰਹਤਵਾਨ ਪੰਜ ਸਿੰਘ ਨਿਰਮਲ, ਅਰੋਗ ਅਤੇ ਸ਼ਸਧਾਰੀ, ਜਿਨ੍ਹਾਂ ਦੇ ਨੌਂਹ ਵਧੇ ਨਹੀਂ ਅਰ ਨਾ ਕਿਸੇ ਉਂਗਲ ਤੇ ਛੱਲਾ ਛਾਪ ਪਹਿਨਿਆ ਹੈ, ਦੀਵਾਨ ਦੀ ਆਗਿਆ ਲੈ ਕੇ ਅਰਦਾਸਾ ਸੋਧ ਕੇ ਸਰਬ ਲੋਹ ਦੇ ਨਿਰਮਲ ਬਰਤਨ ਵਿੱਚ ਅੰਦਾਜ਼ੇ ਦਾ ਸ਼ੁੱਧ ਜਲ ਅਰ ਪਤਾਸੇ ਪਾ ਕੇ ਖੰਡਾ ਫੇਰਦੇ ਹੋਏ ਬੀਰਾਸਨ ਬੈਠ ਕੇ: ੧ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਗੁਰਮੁਖੀ ਅਤੇ ਸੰਸਕ੍ਰਿਤ ਦਾ ਚੰਗਾ ਲਿਖਾਰੀ ਕਵਿ ਸੈਨਾਪਤਿ ਸੀ, ਜਿਸ ਦੀ ਗਿਣਤੀ ਗੁਰੂ ਸਾਹਿਬ ਦੇ ਬਵੰਜਾ ਕਵੀਆਂ [ਸੈਨਾਪਤਿ ਕਵੀ ਵਿੱਚ ਆਈ ਹੈ। ਇਹ “ਗੁਰੂ ਸ਼ੋਭਾ” ਗ੍ਰੰਥ ਸੈਨਾਪਤਿ ਦੀ ਰਚਨਾ ਹੈ, ਜੋ ਸੰਮਤ ੧੭੬੮ ਵਿੱਚ ਤਿਆਰ ਹੋਇਆ ਹੈ। ਇਸ ਕਵੀ ਨੇ ਚਾਕ੍ਯ ਨੀਤੀ ਦਾ ਉਲਥਾ ਕੀਤਾ ਹੈ, ਜਿਹਾ ਕਿ ਚੁਣਾਕੇ ਦੇ ਏਸ ਦੋਹਰੇ ਤੋਂ ਪ੍ਰਗਟ ਹੈ ਗੁਰੂ ਗੋਬਿੰਦ ਥੀ ਸਭਾ ਮੈਂ ਲੇਖਕ ਪਰਮ ਸੁਜਾਨ। ਚਾਣਾਕੇ ਭਾਸ਼ਾ ਕਰੀ ਕਵਿ ਸੈਨਾਪਤਿ ਮਾਨੁ॥ ੨ [ ਪਜਾਮਾ] ਬਹੁਤ ਗੁਰਦੁਆਰੀਏ ਅੰਮ੍ਰਿਤ ਛਕਣ ਅਤੇ ਛਕਾਉਣ ਵਾਲਿਆਂ ਨੂੰ ਪਜਾਮਾ (ਸਲਵਾਰ) ਪਹਰਨ ਦੀ ਆਯਾ ਨਹੀਂ ਦੇਂਦੇ, ਪਰ ਇਹ ਕੇਵਲ ਮਨਕਲਪਿਤ ਬਾਤ ਹੈ, ਕੱਛ ਦੇ ਉੱਪਰ ਜੋ ਕੋਈ ਪਜਾਮਾ ਪਹਿਰਦਾ ਹੈ ਤਾਂ ਉਹ ਰਹਿਤ ਵਿਰੁੱਧ ਕਰਮ ਨਹੀਂ ਕਰਦਾ। ੩ (ਅੰਮ੍ਰਿਤ ਛਰਾਉਣ ਵਾਲਾ ਖ਼ਾਸ ਕੁਲ ਦਾ] ਕਈ ਖ਼ਾਨਦਾਨ ਹਿੰਦੂਆਂ ਦੇ ਕੁਲ ਪੁਰੋਹਿਤ ਵਾਂਗ ਅੰਮ੍ਰਿਤ ਛਕਾਉਣ ਵਾਲਾ ਸਿੰਘ ਭੀ ਕਿਸੇ ਖ਼ਾਸ ਵੰਸ਼ ਦਾ ਅਥਵਾ ਗੱਦੀ-ਨਸ਼ੀਨ ਚੁਣਦੇ ਹਨ, ਪਰ ਇਹ ਖ਼ਾਲਸਾ ਰੀਤਿ ਤੋਂ ਵਿਰੁੱਧ ਹੈ। ਜੋ ਕੋਈ ਖ਼ਾਸ ਕੁਲ ਜਾਂ ਧਾਰਮਿਕ ਗੱਦੀ ਦੀ ਮਾਲਕ ਰਹਤਵਾਨ ਅਤੇ ਪਵਿੱਤ੍ਰਾਤਮਾ ਸਿੱਖ ਹੈ, ਤਾਂ ਉਸ ਨੂੰ ਅੰਮ੍ਰਿਤ ਛਕਾਉਣ ਲਈ ਚੁਣਨਾ ਮਰਯਾਦਾ ਵਿਰੁੱਧ ਨਹੀਂ। ਭਾਵ ਇਹ ਹੈ ਕਿ ਇਹ ਅਧਿਕਾਰ ਵੰਸ਼ਗਤਿ ਨਹੀਂ ਹੋਣਾ ਚਾਹੀਏ। {੩੪॥ ੧੫੦॥ ਅਧਿ: ੫)