(੮੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
੨੦) ਜੇ ਕੋਈ ਕੰਮ ਧਰਮ ਵਿਰੁੱਧ ਹੋ ਜਾਵੇ, ਤਾਂ ਸੰਗਤਿ ਵਿੱਚ ਹਾਜ਼ਰ ਹੋ ਕੇ ਤਨਖਾਹ ਬਖਵਾ ਲੈਣੀ। ਨਿਸ਼ੇਧ ਵਾ— ੨੧) ਇਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤਾ, ਅਵਤਾਰ ਔਰ ਪੈਗ਼ੰਬਰ ਦੀ ਉਪਾਸ਼ਨਾ ਨਹੀਂ ਕਰਨੀ। ੨੨) ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਧਰਮ ਪੁਸਤਕ ਨੂੰ ਆਪਣਾ ਧਰਮ ਗ੍ਰੰਥ ਨਹੀਂ ਮੰਨਣਾ। ੨੩) ਜੰਤ੍ਰ, ਮੰਤ੍ਰ, ਸ਼ਕੁਨ, ਮਹੂਰਤ, ਗ, ਰਾਸ਼ੀ, ਧ, ਹੋਮ ਅਤੇ ਤਰਪਣ ਆਦਿਕ ਭਰਮ ਰੂਪ ਕਰਮਾਂ ਪਰ ਸ਼ਰਧਾ ਨਹੀਂ ਕਰਨੀ। ੨੪) ਸਿੱਖ ਬਿਨਾਂ ਹੋਰ ਨਾਲ ਸਾਕ ਸਬੰਧ ਨਹੀਂ ਕਰਨਾ। ੨੫) ਮੀਣੇ ਮਸੰਦ, ਧੀਰਮਲੀ, ਰਾਮਰਾਈ, ਨੜੀ ਮਾਰ, ਕੁੜੀ ਮਾਰ ਅਤੇ ਸਿਰਗੁੰਆਂ ਨਾਲ ਵਰਤੋਂ-ਵਿਹਾਰ ਨਹੀਂ ਕਰਨਾ। [ ਸਿਰ ਗੁੰਮੇ ] ਇਨ੍ਹਾਂ ਤੋਂ ਛੁੱਟ ਕੋਈ ਪੰਥ ਵਿੱਚ ਧੜੇ ਬੰਨ੍ਹ ਕੇ ਵੈਰ ਵਿਰੋਧ ਫੈਲਾਵੇ ਅਤੇ ਆਪਣੀ ਗੁਰਿਆਈ ਥਾਪ ਕੇ ਦਸ ਸਤਿਗੁਰਾਂ ਦੇ ਆਗ ਤੋਂ ਵਿਰੁੱਧ ਚੌਲੇ ਉਸ ਨਾਲ ਨਹੀਂ ਵਰਤਣਾ ੨੬) ਚੋਰੀ, ਯਾਰੀ, ਝੂਠ, ਅਨ੍ਯਾਯ, ਨਿੰਦਾ, ਛਲ, ਕਪਟ, ਵਿਸ਼੍ਵਾਸਘਾਤ, ਜੂਆ ਆਦਿਕ ਅਵਗੁਣਾਂ ਦਾ ਸਦਾ ਤ੍ਯਾਗ ਕਰਨਾ। ੨੭) ਮਦਿਰਾ ਆਦਿਕ ਸਾਰੇ ਅਮਲ (ਨਸ਼ੇ) ਬੁੱਧੀ ਅਤੇ ਬਲ-ਵਿਨਾਸ਼ਕ ਜਾਣ ਕੇ ਨਹੀਂ ਵਰਤਣੇ ੨੮) ਸਿੱਖ ਦਾ ਅਧੂਰਾ ਨਾਉਂ ਨਹੀਂ ਲੈਣਾ। ੨੯) ਬਚਨ ਕਰ ਕੇ ਕਦੇ ਨਹੀਂ ਹਾਰਨਾ। ੩੦) ਚੰਚਲ ਇਸਤ੍ਰੀਆਂ ਦੇ ਪਹਿਰਨੇ ਯੋਗ੍ਯ ਕਸੁੰਭੇ ਆਦਿਕ ਰੰਗ ਔਰ ਗਹਿਣੇ ਨਹੀਂ ਪਹਿਰਨੇ, ਸ਼ਸਤ੍ਰਾਂ ਨੂੰ ਆਪਣਾ ਭੂਸ਼ਣ ਸਮਝ ਕੇ ਸਦੈਵ ਧਾਰਨ ਕਰਨਾ | ੩੧) ਕੁੱਠਾ, ਤਮਾਕੂ, ਮੁੰਡਨ ਅਤੇ ਪਰ-ਇਸਤ੍ਰੀ ਨੂੰ ਧਰਮ-ਨਾਸ਼ਕ ਜਾਣ ਕੇ ਸਦਾ ਤ੍ਯਾਗ ਕਰਨਾ। ੩੨) ਕਿਸੇ ਦੇਵੀ ਦੇਵਤਾ ਅਤੇ ਮੜ੍ਹੀ ਮੱਠ ਪੁਰ ਪ੍ਰਸ਼ਾਦ ਅਰਪਨ ਨਹੀਂ ਕਰਨਾ। ੩੩) ਕਿਸੀ ਪ੍ਰਕਾਰ ਦੀ ਸੁੱਖਣਾ ਨਹੀਂ ਸੁੱਖਣੀ। ੧ ਸਿਰ ਖੂਬਾ, ਢੂੰਢੀਆ, ਭਾਵ ਅਨੀਸ਼੍ਵਰਵਾਦੀ। ੨ ਜੋ ਇਨ੍ਹਾਂ ਮੇਲਾਂ ਵਿੱਚੋਂ ਮਨਮਤ ਤਿਆਗ ਕੇ ਗੁਰੁਮਤ ਧਾਰਨ ਕਰੇ, ਉਸ ਨਾਲ ਭਾਈਆਂ ਜਿਹਾ ਵਰਤਾਉ ਕਰਨਾ। ੩ ਦੇਖੋ, ਚਾਰ ਤਨਖਾਹਾਂ