ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੮੫


[੭੪੩] ਸੂਹੀ ਮਹਲਾ ੫ (੩੦) ਪ੍ਰਾਤਹਕਾਲਿ ਹਰਿ ਨਾਮੁ ਉਚਾਰੀ॥ ਈਤ ਊਤ ਕੀ ਓਟ ਸਵਾਰੀ॥੧॥... • ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ॥ ਜੀਵਤ ਮਰਤ ਨਿਹਚਲੁ ਪਾਵਹਿ ਥਾਉ॥੨॥ [੧੧੮੫] ਬਸੰਤੁ ਮਹਲਾ ੫ (੧੯) ਉਠਿ ਇਸਨਾਨੁ ਕਰਹੁ ਪਰਭਾਤੇ, ਸੋਏ ਹਰਿ ਆਰਾਧੇ॥ (੧੩੮੩] ਸਲੋਕ—ਫ਼ਰੀਦ ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ, ਤਰਬਿ ਨ ਵਿਸਰਿਓਹਿ॥੧੦੭॥ [੧੩੮੪] ਸਲੋਕ-ਫਰੀਦ ਪਹਿਲੈ ਪਹਰੈ ਫੁਲੜਾ, ਫਲੁ ਭੀ ਪਛਾ ਰਾਤਿ॥ ਜੋ ਜਾਗੰਨ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ॥੧੧੨॥ ਵਾਰ ਭਾਈ ਗੁਰੁਦਾਸ ੧੨ ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ। ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤੁ ਵੇਲੈ ਸਰਿ ਨਾਵੰਦੇ। (੨) ਵਾਰ ੨੬ ਅੰਮ੍ਰਿਤ ਵੇਲੈ ਨਾਵਣਾ ਗੁਰਮੁਖਿ ਜਪੁ ਗੁਰ ਮੰਤੁ ਜਪਾਇਆ। (੪) ਵਾਰ ੩੦ ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨਾਵੰਦਾ। (੧੧) ੧ ਵੇਲੇ ਸਿਰ, ਠੀਕ ਵਕਤ ਪਰ। ਬਹੁਤ ਪ੍ਰੇਮੀ ਅਰਥ ਕਰਦੇ ਹਨ ਕਿ ਸਿਰ ਨ੍ਹਾਉਣ (ਕੋਸੀ ਸ਼ਨਾਨ) ਦੀ ਆਯਾ ਹੈ, ਇਸ ਦੇ ਸਬੰਧ ਵਿੱਚ ਪ੍ਰਮਾਣ ਦੇਂਦੇ ਹਨ:ਮਹਲਾ ੧ ਵਾਰ ਮਾਝ (੨੬) ਮੋਇਆ ਜੀਵਦਿਆ ਗਤਿ (ਸ਼ੁੱਧੀ ਹੋਵੇ), ਜਾ ਸਿਰਿ ਪਾਈਐ ਪਾਣੀ॥ [ਕੇਸ ਬਨਾਨ] ਔਰ ਸਾਖੀ ਪ੍ਰਮਾਣ-“ਜੋ ਮੇਰਾ ਸਿੱਖ ਤਕਾਲ ਨਹਾਵੈਗਾ, ਸਿਰ ਪਾਣੀ ਠੰਢਾ ਪਾਵੇਗਾ, ਤਿਸ ਦੀ ਪਰਮ ਗਤਿ (ਪਵਿੱਤਰਤਾ) ਹੋਵੇਗੀ।” ਸ਼ਬਦ ਅਤੇ ਸਾਖੀ ਵਿੱਚ “ਗਤਿ” ਪਦ ਬੁਧੀ ਦਾ ਬੋਧਕ ਹੈ, ਪ੍ਰਮਾਣ ਲਈ ਦੇਖੋ— ਸੋਰਠਿ ਮਹਲਾ ੧ ਨਿਰਮਲੁ ਨਾਮੁ ਜਪਹੁ ਸਦ ਗੁਰਮਤਿ, ਅੰਤਰਿ ਕੀ ਗਤਿ ਤਾਹੀ ਜੀਉ॥ [ਸੁੱਧੀ] [ਅਸੀਂ ਨਿੱਤ ਕੋਸੀ ਸ਼ਨਾਨ ਦੇ ਵਿਰੋਧੀ ਨਹੀਂ, ਪਰ ਇਤਨੀ ਪਰਾਰਥਨਾ ਜ਼ਰੂਰ ਕਰਦੇ ਹਾਂ ਕਿ ਸ਼ਨਾਨ ਕਰ ਕੇ ਕੇਸ ਖੁਸ਼ਕ ਕਰ ਲੈਣੇ ਚਾਹੀਏ। ਗਿੱਲੇ ਕੇਸ ਰੱਖਣ ਤੋਂ ਅਜੇਹੀ ਦੁਰਗੰਧੀ ਪੈਦਾ ਹੋ ਜਾਂਦੀ ਹੈ ਕਿ ਪਾਸ ਬੈਠਣ ਵਾਲਿਆਂ ਦਾ ਦਮ ਨੱਕ ਵਿੱਚ ਆ ਜਾਂਦਾ ਹੈ। ਸ਼ਨਾਨ ਪਵਿੱਤ੍ਰਤਾ ਵਾਸਤੇ ਹੈ, ਨਾ ਕਿ ਅਪਵਿੱਤ੍ਤਾ ਫੈਲਾਉਣ ਵਾਸਤੇ। ਕਈ ਸਿੱਖ ਜਿਤਨੀ ਬਾਰ ਸੁਚੇਤੇ ਜਾਂਦੇ ਹਨ, ਓਨੀ ਬਾਰ ਹੀ ਸਕੋਸ਼ ਸ਼ਨਾਨ ਕਰਦੇ ਹਨ, ਪਰ ਇਹ ਕਰਮ ਕਾਂਡੀਆਂ ਦੀ ਨਕਲ ਹੈ, ਗੁਰੁਮਤ ਵਿੱਚ ਅਜੇਹੇ ਸੁਕਰਮ ਨਹੀਂ ਹਨ। ਸਿੱਖ ਧਰਮ ਵਿੱਚ ਸੁੱਧੀ ਰੱਖਣੀ ਸ਼ਿਰੋਮਣਿ ਨਿਯਮ। ਹੈ, ਪਰ ਅਜੇਹੀ ਸੁੱਧੀ ਨਹੀਂ ਜੇਹੀ ਕਿ ਅਸੀਂ ਅੱਜ ਕੱਲ੍ਹ ਕਈ ਥਾਈਂ ਦੇਖਦੇ ਹਾਂ ਕਿ ਸ਼ਨਾਨ ਪੰਜ ਵੇਲੇ ਕੀਤਾ ਜਾਂਦਾ ਹੈ, ਪਰ ਕੱਛ ਅਤੇ ਤੌਲੀਏ ਵਿੱਚੋਂ ਦੁਰਗੰਧ ਆਉਂਦੀ ਹੈ! ਭਾਵ ਸਰੀਰ ਅਰ ਨਿੱਤ ਸਰੀਰ ਨਾਲ ਰਹਿਣ ਵਾਲੇ ਵਸਤ੍ਰ ਸਵੱਛ ਹੋਣੇ ਜ਼ਰੂਰੀ ਹਨ।]