ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੮੯


[੩੭੧] ਆਸਾ ਮਹਲਾ ੫ (੩) ਬਤੀਹ ਸੁਲਖਣੀ ਸਚੁ ਸੰਤਤਿ ਪੂਤ॥ ਆਗਿਆਕਾਰੀ ਸੁਘੜ ਸਰੂਪ॥ ਇਛ ਪੂਰੇ ਮਨ ਕੰਤ ਸੁਆਮੀ॥ ਸਗਲ ਸੰਤੋਖੀ ਦੇ ਜੇਠਾਨੀ॥੩॥ ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥ ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥ ਜਨ ਨਾਨਕ ਸੁਖੇ ਸੁਖਿ ਵਿਹਾਇ॥੪॥ [੩੭੭] ਆਸਾ ਮਹਲਾ ੫ (੨੮) ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ, ਛੁਟਕੈ ਗੁਰਮਤਿ ਅਪੁਨੀ ਧਾਰੀ॥ ਹੋਇ ਨਿਮਾਣੀ ਸੇਵ ਕਮਾਵਹਿ, ਤਾ ਪ੍ਰੀਤਮ ਹੋਵਹਿ ਮਨਿ ਪਿਆਰੀ॥੧॥ ਸੁਣਿ ਸੁੰਦਰਿ ਸਾਧੂ ਬਚਨ ਉਧਾਰੀ॥ ਦੂਖ ਭੂਖ ਮਿਟੈ ਤੇਰੋ ਸਹਸਾ, ਸੁਖ ਪਾਵਹਿ ਤੂੰ ਸੁਖਮਨਿ ਨਾਰੀ॥੧॥ ਰਹਾਉ॥ ਚਰਣ ਪਖਾਰਿ ਕਰਉ ਗੁਰ ਸੇਵਾ, ਆਤਮ ਸੁਧੁ ਬਿਖੁ ਤਿਆਸ ਨਿਵਾਰੀ॥ ਦਾਸਨ ਕੀ ਹੋਇ ਦਾਸਿ ਦਾਸਰੀ, ਤਾ ਪਾਵਹਿ ਸੋਭਾ ਹਰਿ ਦੁਆਰੀ॥੨॥ ਇਹੀ ਅਚਾਰ ਇਹੀ ਬਿਉਹਾਰਾ, ਆਗਿਆ ਮਾਨਿ ਭਗਤਿ ਹੋਇ ਤੁਮ੍ਹਾਰੀ॥ ਜੋ ਇਹੁ ਮੰਤ੍ਰੁ ਕਮਾਵੈ ਨਾਨਕ, ਸੋ ਭਉਜਲੁ ਪਾਰਿ ਉਤਾਰੀ॥੩॥ [੪੦੦] ਆਸਾ ਮਹਲਾ ੫ (੧੧੮) ਭਰਤਾ ਕਹੈ ਸੁ ਮਾਨੀਐ, ਏਹੁ ਸੀਗਾਰੁ ਬਣਾਇ ਰੀ॥ ਦੂਜਾ ਭਾਉ ਵਿਸਾਰੀਐ, ਏਹੁ ਤੰਬੋਲਾ ਖਾਇ ਰੀ॥੨॥ [੫੫੭] ਵਡਹੰਸੁ ਮਹਲਾ ੧ (੨) ਗੁਣਵੰਤੀ ਸਹੁ ਰਾਵਿਆ, ਨਿਰਗੁਣਿ ਕੂਕੇ ਕਾਇ?॥ ਜੇ ਗੁਣਵੰਤੀ ਥੀ ਰਹੈਂ ਤਾ ਭੀ ਸਹੁ ਰਾਵਣ ਜਾਇ॥੧॥ ੧ ਤੀਹ ਸੁਲੱਖਣੀ ਤੋਂ ਭਾਵ ਇਹ ਹੈ ਕਿ ਸੰਪੂਰਨ ਸ਼ੁਭ ਗੁਣਾਂ ਕਰ ਕੇ ਭਰਪੂਰ ਹੈ। ਅਨੇਕ ਵਿਦਵਾਨਾਂ ਨੇ ਆਪਣੀ ਆਪਣੀ ਬੁੱਧਿ ਅਨੁਸਾਰ ਇਸਤ੍ਰੀਆਂ ਦੋ ੩੨ ਸ਼ੁਭ ਲੱਛਣ ਗਿਣੇ ਹਨ, ਜਿਨ੍ਹਾਂ ਵਿੱਚੋਂ ਚੁਣ ਕੇ ਅਸੀਂ ਪਾਠਕਾਂ ਦੇ ਹਿਤ ਅਰਥ ਇਥੇ ਲਿਖਦੇ ਹਾਂ:- (ਬੱਤੀ ਸੁਲੱਖਣੀ) ੧. ਸੁੰਦਰਤਾ, ੨. ਸਵੱਛਤਾ, ੩. ਲੱਜਾ, ੪. ਚਤੁਰਾਈ, ੫. ਵਿਦ੍ਯਾ, ੬. ਪਤਿ-ਭਗਤੀ, ੭. ਸੇਵਾ, ੮. ਦਯਾ, ੯. ਸੱ, ੧੦. ਪ੍ਰਿਯ ਬਾਣੀ, ੧੧. ਪ੍ਰਸੰਨਤਾ, ੧੨. ਨਿੰਮ੍ਰਤਾ, ੧੩. ਨਿਸ਼ਕਪਟਤਾ, ੧੪. ਏਕਤਾ, ੧੫, ਧੀਰਜ, ੧੬. ਧਰਮ ਸੋਸਣਾ, ੧੭. ਸੰਯਮ, ੧੮. ਉਦਾਰਤਾ, ੧੯. ਗੰਭੀਰਤਾ, ੨੦, ਉੱਦਮ, ੨੧. ਸੂਰਬੀਰਤਾ, ੨੨-੨੮ ਰਾਗ, ਥਾਰ੍ਯ, ਚਿਤ੍, ਔਸ਼ਧਿ, ਰਸੋਈ ਅਤੇ ਸਿਉਣ-ਪਰੋਣ ਦੀ ਵਿਯਾ, ੨੯, ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸ਼ਿੰਗਾਰਣਾ, ੩੦, ਬਜ਼ੁਰਗਾਂ ਦਾ ਮਾਨ, ੩੧. ਘਰ ਆਏ ਪ੍ਰਾਹੁਣਿਆਂ ਦਾ ਸਨਮਾਨ ਅਤੇ ੩੨, ਸੰਤਾਨ ਦਾ ਪਾਲਣ। ੨ ਨਿਰੰਤਰ ਪਵਿੱਤ੍ਰ ਰਹਿੰਦੀ ਹੈ, ਅਥਵਾ ਉੱਤਮ ਸੰਤਾਨ ਦੀ ਮਾਂ ਹੈ।੩ ਦਿਰਾਨੀ। ੪ ਇਸ ਤੋਂ ਉਪਦੇਸ਼ ਹੈ ਕਿ ਇਸਤ੍ਰੀ ਪੂਰਨ ਵਿਦਵਾਨ ਹੋਵੇ, ਕਿਉਂਕਿ ਦੋਵਰ ਜੇਠ ਨੂੰ ਵਿਦ੍ਯਾਰਹਿਤ ਇਸਤਰੀ ਨੇਕ ਸਲਾਹ ਨਹੀਂ ਦੇ ਸਕਦੀ। ੫ ਐਸੀ ਇਸਤਰੀ ਆਉਣ ਤੋਂ ਘਰ ਸਵਰਗ ਬਣ ਜਾਂਦਾ ਹੈ, ਅਰ ਕੁਚੱਜੀ ਦੇ ਚਰਨ ਪੈਣ ਤੋਂ ਸਵਰਗ ਰੂਪ ਘਰ ਨਰਕ ਵਿੱਚ ਬਦਲ ਜਾਂਦਾ ੬ ਮਨ ਨੂੰ ਸੁਖ ਦੇਣ ਵਾਲੀ ਪ੍ਰਸੰਨਾਤਮਾ ਨਾਰੀ। ੮ ਹੋ ਜਾਵੇ। ੯ ਤਾਂ ਉਹ ਭੀ। I ੭ ਪਾਨ, ਤਾਂਬੁਲ।