ਗੁਰੁਮਤ ਮਾਰਤੰਡ (ਭਾਗ ਪਹਿਲਾ)
੯੫
ਨਾ ਕਰੇ। ਇਸਤ੍ਰੀ ਬਿਗਾਨੇ ਮਰਦ ਨੂੰ ਨਾ ਦੇਖੇ। ਗੁਰੁਮੁਖੀ ਵਿਦ੍ਯਾ ਸ਼ਬਦ ਬਾਣੀ ਨਾਲ ਪਿਆਰ ਰੱਖ ਪੜ੍ਹੇ ਅਰੁ ਜੋ ਸਿੱਖਣੀਆਂ ਏਸ ਮਾਰਗ ਦੀਆਂ ਹੋਵਨ ਆਪਸ ਮੈਂ ਮੇਲ ਕਰਨ, ਸ਼ਬਦ ਬੀਚਾਰ ਕਰਨ, ਅਪਨੇ ਭਰਤੇ ਦੀ ਸੇਵਾ ਕਰੇ, ਆਯਾ ਬਿਖੈ ਰਹੇ, ਸਿੱਖੀ ਦਾਨ ਹੋਇਗਾ। ਰਤਨ ਮਾਲਾ ਸੁਖੀ ਕਰੈ ਘਰ ਸਿੱਖਣੀ, ਭਲਾ ਦਿਖਾਵੇ ਰਾ। ਇਸਤ੍ਰੀ ਤ ਜੇਹਾ ਇਸਤ੍ਰੀ ਵਾਸਤੇ ਪਤਿਤ ਧਰਮ ਵਿਧਾਨ ਕੀਤਾ ਹੈ, ਤੇਹਾ ਹੀ ਪਤੀ ਲਈ ਇਸਤ੍ਰੀ-ਬਤ ਹੈ। ਜੋ ਪੁਰਸ਼ ਪਰ-ਇਸਤ੍ਰੀ-ਗਾਮੀ ਹੈ, ਉਹ ਪਤੀ, ਵਿਭਚਾਰੀ ਪਾਮਰ ਹੈ। [੧੧੬੪-੬੫] ਭੈਰਉ, ਨਾਮਦੇਵ (੮) ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥ ਅੰਤ ਕੀ ਬਾਰ ਮੂਆ ਲਪਟਾਨਾ॥੧॥ ਪਾਪੀ ਕਾ ਘਰੁ ਅਗਨੈ ਮਾਹਿ॥ ਜਲਤ ਰਹੈ ਮਿਟਵੈ ਕਬ ਨਾਹਿ॥੧॥ ਰਹਾਉ॥ [੧੦੯੫] ਮਹਲਾ ੫, ਮਾਰੂ ਵਾਰ ੨ (੪) ਕਿਆ ਗਾਲਾਇਓ ਭੂਛ? ਪਰ ਵੇਲਿ ਨ ਜੋਹੇ ਕੰਤ ਤੂ॥ ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ॥੩॥ ਭਾਈ ਗੁਰੁਦਾਸ, ਵਾਰ ੬ ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ। (੮) ਵਾਰ ੧੨ ਹਉ ਤਿਸੁ ਘੋਲਿ ਘੁਮਾਇਆ, ਪਰ ਨਾਰੀ ਦੇ ਨੇੜਿ ਨ ਜਾਵੈ। (੪) ਵਾਰ ੨੯ ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। (੧੧) ੧ ਸ਼ਬਦ ਦਾ ਅਰਥ ਵਿਚਾਰ। ੨ ਘਰ ਵਾਲੀ ਨੂੰ ਪਤੀ ਸਦਾ ਸੁਖੀ ਰੱਖੇ ਅਤੇ ਲੋਕ ਰਾਹ ਲਾਵੇ। ੩ ਸਿੰਬਲ ਦੇ ਫੁੱਲ ਦੀ ਸ਼ੋਭਾ ਦੇਖ ਕੇ ਬਿਨਾਂ ਵਿਚਾਰੇ ਤੋਤਾ ਆਪਣੀ ਚੁੰਜ ਫਸਾ ਕੇ ਮਰ ਜਾਂਦਾ ਹੈ, ਤੈਸੇ ਪਰ-ਇਸਤ੍ਰੀ-ਗਾਮੀ ਵਿਸ਼ਈ ਮਨੁੱਖ ਅਨੇਕ ਕਲੇਸ਼ਾਂ ਨੂੰ ਭੋਗਦਾ ਹੋਇਆ ਪਛਤਾ ਕੇ ਮਰਦਾ ਹੈ। ੪ ਪਰ ਇਸਤ੍ਰੀ ਗਾਮੀ ਚਿੰਤਾ, ਰੋਗ ਉੱਚਾਟ, ਸੰਤਾਪ ਆਦਿਕ ਦੀ ਅਗਨੀ ਨਾਲ ਸੜਦਾ ਹੈ। ੫ ਹੋ ਮੂਰਖ! ਤੂੰ ਕੀ ਭ੍ਰਿਸ਼ਟਾਚਾਰ ਦੀਆਂ ਗੱਲਾਂ ਕਰਦਾ ਹੈਂ? ਜੇ ਪਰਾਈ ਇਸਤ੍ਰੀ ਵੱਲ ਮੰਦੀ ਨਜ਼ਰ ਨਾ ਕਰੇਂ, ਤਦ ਹੀ ਤੂੰ ਕੰਤ (ਪਤੀ) ਹੈਂ, ਨਹੀਂ ਤਾਂ ਤੇਰੀ ਗਿਣਤੀ ਵਿਭਚਾਰੀਆਂ ਵਿੱਚ ਹੈ। ਗੁਰੂ ਸਾਹਿਬ ਕਥਨ ਕਰਦੇ ਹਨ ਕਿ ਫੁੱਲਾਂ ਨੂੰ ਛੇੜਨ ਜਾਂ ਤੋੜਨ ਦਾ ਤੇਰਾ ਹੱਕ ਨਹੀਂ, ਮਾਲੀ ਨੇ ਜੋ ਝੁੱਲ ਤੈਨੂੰ ਬਖਸ਼ਿਆ ਹੈ, ਉਸੇ ਦੀ ਸੁਗੰਧ ਅਤੇ ਸੁੰਦਰਤਾ 'ਤੇ ਸਬਰ ਕਰ। પ