ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਰਹਤਨਾਮਾ ਪ੍ਰਸ਼ਨ ਉੱਤਰ ਭਾਈ ਨੰਦ ਲਾਲ ਕਾ

ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ। ਅਪਨਿ ਇਸਤ੍ਰੀ ਸੋਂ ਰਤ ਹੋਈ। ਰਹਤਵੰਤ ਗੁਰੂ ਕਾ ਸਿੱਖ ਸੋਈ। ਪ੍ਰੇਮ ਸੁਮਾਰਗ ਵਿੱਚ ਕਲਗੀਧਰ ਦੀ ਆਗਿਆ ਇਸਤ੍ਰੀ ਬਿਆਹਿਤਾ ਸੇ ਸਿਵਾਯ ਔਰ ਇਸਤ੍ਰੀ ਨਾ ਕਰੇ, ਏਕ ਇਸਤ੍ਰੀ ਪਰ ਸੰਤੋਖ ਕਰਨਾ ਬਡੇ ਪੁਰਖ ਕਾ ਕਾਮ ਹੈ। ਨਿਮਿੱਤ ਕਰ ਸੰਜੋਗ ਨਾ ਕਰੈ, ਅੰਤ ਔਖਾ ਹੋਸੀ, ਪਛਤਾਵਾ ਕਰਸੀ ਗੁਰੁ ਪ੍ਰਤਾਪ ਸੂਰਜ, ਰਾਸਿ ੬, ਅੰਸੂ ੨੬ ਹੋਹੁ ਨ ਪਰ ਤ੍ਰਿਯ ਸੋਂ ਬਿਭਚਾਰੀ। ਰਿਦੇ ਪ੍ਰੀਤਿ ਧਾਰਹੁ ਨਿਜ ਨਾਰੀ।... ਪਰ ਤ੍ਰਿਯ ਕੋ ਸਨਮੁਖ ਨ ਲਿਆਵਹੁ। ਸ਼ੱਤ੍ਰਨ ਸੋਂ ਨਹਿਂ ਪੀਠ ਦਿਖਾਵਹੁ। ਇਸ਼ਨਾਨ (ਸ਼ਾਨ) ਸ਼ਰੀਰ, ਮਨ, ਬਸਤ੍ਰ ਅਤੇ ਸਥਾਨ ਆਦਿਕ ਦੀ ਸ਼ੁੱਧੀ, ਸਿੱਖੀ ਦਾ ਮੁੱਖ ਅੰਗ ਹੈ, ਕੇਵਲ ਜਲ-ਸ਼ਨਾਨ ਨੂੰ ਹੀ ਪੂਰਣ ਇਸ਼ਨਾਨ ਮੰਨ ਲੈਣਾ ਭੁੱਲ ਹੈ। (੧੬] ਸਿਰੀਰਾਗੁ ਮਹਲਾ ੧ (੫) ਨਾਉ ਨੀਰੁ ਚੰਗਿਆਈਆ, ਸਤੁ ਪਰਮਲੁ ਤਨਿ ਵਾਸੁ॥ ਤਾ ਮੁਖੁ ਹੋਵੈ ਉਜਲਾ, ਲਖ ਦਾਤੀ ਇਕ ਦਾਤਿ॥ 4 [੧੩੯] ਵਾਰ ਮਾਝ ਮਹਲਾ ੧ (੪) ਵਸਤ੍ਰ ਪਖਾਲਿ ਪਖਾਲੇ ਕਾਇਆ, ਆਪੇ ਸੰਜਮਿ ਹੋਵੈ॥ ਅੰਤਰਿ ਮੈਲੁ ਲਗੀ ਨਹੀ ਜਾਣੈ, ਬਾਹਰਹੁ ਮਲਿ ਮਲਿ ਧੋਵੈ॥ [੪੭੨] ਵਾਰ ਆਸਾ, ਮਹਲਾ ੧ (੧੭) ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ, ਜਿਨ ਮਨਿ ਵਸਿਆ ਸੋਇ॥੨॥ [੫੬੫] ਵਡਹੰਸੁ ਮਹਲਾ ੧ ਛੰਤ (੧) ਨਾਤਾ ਸੋ ਪਰਵਾਣੁ ਸਚੁ ਕਮਾਈਐ॥ [੫੫੮] ਵਡਹੰਸੁ ਮਹਲਾ ੩ (੧) ਮਨਿ ਮੈਲੈ ਸਭੁ ਕਿਛੁ ਮੈਲਾ, ਤਨਿ ਧੋਤੈ ਮਨੁ ਹਛਾ ਨ ਹੋਇ॥ ੧ ਬਹਾਨਾ ਬਣਾ ਕੇ ਔਲਾਦ ਨਹੀਂ ਹੁੰਦੀ ਆਦਿਕ। ੨ ਪੈਂਦੇ ਖ਼ਾਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਉਪਦੇਸ਼ ੩ ਨਾਓ॥ ੪. ਸੱਚ ਦੀ ਸੁਗੰਧੀ ਨਾਲ ਸਰੀਰ ਨੂੰ ਸੁਗੰਧਿਤ ਕਰੋ। ੫ ਆਪਣੇ ਖ਼ਿਆਲ ਵਿੱਚ ਸੰਯਮਵਾਨ ਬਣਿਆ ਹੋਇਆ ਹੈ। ੬ ੬ ਨਿਰਮਲ, ਸਵੱਛ।