ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੮)

ਗੁਰੁਮਤ ਮਾਰਤੰਡ (ਭਾਗ ਪਹਿਲਾ)



ਇਕ ਓਅੰਕਾਰ—ੴ

[ ਓਅੰਕਾਰ ਦਾ ਉਚਾਰਣ ] ਓਅੰਕਾਰ ਦੇ ਮੁੱਢ ਗੁਰੂ ਸਾਹਿਬ ਨੇ ਏਕਾ ਅੰਗ ਇਸ ਵਾਸਤੇ ਲਾਇਆ ਹੈ ਕਿ ਵਾਹਗੁਰੂ ਇਕ ਅਤੇ ਅਦ੍ਰਿਤੀਯ ਹੈ, ਅਰ ਉਸ ਦੀ ਅ—ਉ—ਮ ਅਥਵਾ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਭੇਦ ਕਲਪ ਕੇ ਉਪਾਸ਼ਨਾ ਕਰਨੀ ਭੁੱਲ ਹੈ। [੩੦] ਸਿਰੀਰਾਗੁ ਮਹਲਾ ੩ (੯) ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ [੨੯੬] ਥਿਤੀ ਗਉੜੀ ਮਹਲਾ ੫ (੧) ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥੧॥ [੭੮੨] ਸੂਹੀ ਛੰਤ ਮਹਲਾ ੫ (੮) 4 ਗੁਣ ਗੋਪਾਲ ਗਾਵਹੁ ਨਿਤ ਸਖੀਹੋ, ਸਗਲ ਮਨੋਰਥ ਪਾਏ ਰਾਮ ॥ ਸਫਲ ਜਨਮੁ ਹੋਆ ਮਿਲਿ ਸਾਧੂ ਏਕੰਕਾਰੁ ਧਿਆਏ ਰਾਮ॥ [੯੨੯] ਰਾਮਕਲੀ ਮਹਲਾ ੧ ਦਖਣੀ, ਓਅੰਕਾਰੁ (੧) ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥ ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥ [੬] ਜਾਪੁ ਪਾਤਸ਼ਾਹੀ ੧੦ १० ੧੧ ਓਅੰਕਾਰਿ ਆਦਿ॥ ਕਥਨੀ ਅਨਾਦਿ॥ (੧੬੭) ਅਕਾਲ ਉਸਤਤਿ, ਪਾਤਸ਼ਾਹੀ ੧੦ .१२ ਪ੍ਰਣਵੋ ਆਦਿ ਏਕੰਕਾਰਾ ॥ ਜਲ ਥਲ ਮਹੀਅਲ ਕੀਓ ਪਸਾਰਾ ॥ ਭਾਈ ਗੁਰੁਦਾਸ, ਵਾਰ ੩ ਏਕਾ ਏਕੰਕਾਰੁ ਲਿਖਿ ਦੇਖਾਲਿਆ। ੧ ਭਾਵੇਂ ਇਸ ਦਾ ਉਚਾਰਣ “ਇਕ ਓਅੰ" ਸਹੀ ਹੈ, ਪਰ ਸਿੱਖ ਸੰਪਰਦਾ ਵਿੱਚ “ਇਕ ਓਅੰਕਾਰ” ਉਚਾਰਣ ਮੰਨਿਆ ਗਿਆ ਹੈ । ੨ ਇਕ ਓਅੰਕਾਰ । ੩ ਆਕਾਸ਼ ਵਿੱਚ, ਮੱਧ੍ਯ ਵਿੱਚ । ੪ ਸੰਸਾਰ ਦੀ ਪਾਲਨਾ ਕਰਨ ਵਾਲਾ । ੬ ਅੰਤਹਕਰਣ ੭ ਸਰਬ ਪ੍ਰਕਾਰ ਦੇ ੫ ਮਨ ਦੇ ਅਰਥ, ਮਨਵਾਂਛਿਤ ਫਲ । ਗ੍ਯਾਨ । ੮ ਓਅੰਕਾਰ ਸ਼ਬਦ ਦੀ ਚਿੱਤਤੀ ਨਾਲ ਆਰਾਧਨਾ ਕਰਨ ਤੋਂ । ੯ ਗੁਰੂ ਉਪਦੇਸ਼ ਦੁਆਰਾ ਓਅੰਕਾਰ ਦਾ ਯਥਾਰਥ ਗ੍ਯਾਨ ਪ੍ਰਾਪਤ ੧੦ ਓਅੰ ਨਮ । ੧੧ ਅਵਿਨਾਸ਼ੀ ਅੱਖਰ ਹੋਣ ਪਰ ੧੨ ਇਕ ਓਅੰਕਾਰ (ਰੱਖਕ ਪਾਰਬ੍ਰਹਮ) ਨੂੰ ਨਮਸਕਾਰ ਕਰਦਾ ਹਾਂ।