ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੦੩


ਧਾਵਨ ਪਰਉਪਕਾਰ ਨੇ ਗੁਰਸਿਖਾ ਨੇ ਖੋਜਿ ਲਹੰਦੇ। ਦੁਬਿਧਾ ਪੰਥਿ ਨ ਧਾਵਨੀ, ਮਾਇਆ ਵਿਚਿ ਉਦਾਸ ਰਹੰਦੇ॥...੧੩॥ ਵਾਰ ੨੭ ਧ੍ਰਿਗੁ ਸਿਰੁ ਜੋ ਗੁਰ ਨ ਨਿਵੈ, ਗੁਰ ਲਗੈ ਨ ਚਰਣੀ ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ। ਧ੍ਰਿਗੁ ਸਰਵਣਿ ਉਪਦੇਸ ਵਿਣੁ ਸੁਣਿ ਸੁਰਤਿ ਨ ਧਰਣੀ ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰੁ ਸਿਮਰਣੀ। ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ। ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ॥੧੦॥ ਕਬਿੱਤ-ਭਾਈ ਗੁਰੁਦਾਸ ਸਫਲ ਜਨੰਮੁ ਗੁਰ ਚਰਨ ਸਰਨਿ ਲਿਵ, ਸਫਲ ਦ੍ਰਿਸਟਿ ਗੁਰ ਦਰਸੁ ਅਲੋਈਐ। ਸਫਲ ਸੁਰਤਿ ਗੁਰ ਸਬਦ ਸੁਨਤ ਨਿਤ, ਜਿਹਬਾ ਸਫਲ ਗੁਨਨਿਧਿ ਗੁਨ ਗੋਈਐ। ਸਫਲ ਹਮਤ ਗੁਰ ਚਰਨ ਪੂਜਾ ਪ੍ਰਨਾਮ, ਸਫਲ ਚਰਨ ਪਰਦੜਨਾ ਕੋ ਕੋਈਐ। ੧ ਜੋ ਸਿੱਖ, ਗੁਰੁਬਾਣੀ ਦੀ ਥਾਂ ਗਾਯਤ੍ਰੀ, ਗੀਤਾ, [ਗਾਯਤ੍ਰੀ ਗੀਤਾ ਆਦਿਕ ਦਾ ਪਾਠ] ਸਹੰਸਰਨਾਮ, ਦੁਰਗਾ ਪਾਠ, ਮਹਿਮਨ, ਸੂਰਜ ਆਦਿਕ ਦੇਵਤਿਆਂ ਦੇ ਸਤੋਤ੍ਰ ਪੜ੍ਹਦੇ ਹਨ, ਉਨ੍ਹਾਂ ਦੀ ਰਸਨਾ ਧੱਕਾਰ ਯੋਗ ਹੈ। ਸੰਸਾਰ ਦਾ ਕੋਈ ਮਤ ਭੀ ਐਸਾ ਨਹੀਂ ਦੇਖੋਗੇ, ਜੋ ਦੂਜੇ ਮਤ ਦੇ ਧਰਮ ਪੁਸਤਕ ਦਾ ਪਾਠ ਆਪਣਾ ਨਿੱਤਨੇਮ ਬਣਾਵੇ, ਇਹ ਕੇਵਲ ਸਾਡੀ ਕੌਮ ਦੋ ਹੀ ਬੇਸਮਝ ਬੰਦੇ ਹਨ, ਜੋ ਅਮੋਲਕ ਰਤਨ ਛੱਡ ਕੇ ਕੱਚ ਦੀ ਚਮਕ ਘਰ ਮੋਹਿਤ ਹੁੰਦੇ ਹਨ। ਭਾਈ ਸਾਹਿਬ ਦੇ ਉਪਦੇਸ਼ ਦਾ ਇਹ ਭਾਵ ਨਹੀਂ ਕਿ ਗੀਤਾ ਆਦਿਕ ਪੁਸਤਕ ਖੋਜ ਅਤੇ ਵਿਚਾਰ ਵਾਸਤੇ ਪੜ੍ਹਨੇ ਬੁਰੇ ਹਨ, ਸਗੋਂ ਖੋਜੀ ਹੋਣਾ ਸਿੱਖ ਦਾ ਮੁੱਖ 'ਕਰਮ ਹੈ ਅਤੇ ਮਤ ਮਤਾਂਤਰਾਂ ਦੇ ਧਰਮ ਗ੍ਰੰਥਾਂ ਦਾ ਗ੍ਯਾਨ ਹੋਣਾ ਜ਼ਰੂਰੀ ਹੈ, ਪਰ ਗੁਰੂ ਬਾਣੀ ਬਿਨਾਂ ਅਸਾਡਾ ਕੋਈ ਮੂਲ ਮੰਤ੍ਰ ਅਤੇ ਜਪੁ ਮੰਤਰ ਨਹੀਂ ਹੋਣਾ ਚਾਹੀਏ | ੨ ਗਾਈਏ, ਕਹੀਏ। ੩ ਆਪਣਾ ਸੱਜਾ (ਦਖਿਣ) ਪਾਸਾ ਇਸ਼ਟ ਵੱਲ ਰੱਖ ਕੇ ਚਾਰੋ ਪਾਸੋ ਫਿਰਨ ਦਾ ਨਾਉਂ [ ਪ੍ਰਦੱਖਣਾ] ਪ੍ਰਦੱਖਣਾ ਹੈ। ਹਿੰਦੂ ਮਤ ਵਿੱਚ ਜਿਸ ਤਰ੍ਹਾਂ ਦੇਵੀ ਦੀ ਇਕ, ਸੂਰਜ ਦੀਆਂ ਸੱਤ, ਗਣੇਸ਼ ਦੀਆਂ ਤਿੰਨ, ਵਿਸ਼ਨੂੰ ਦੀਆਂ ਚਾਰ, ਸ਼ਿਵ ਦੀ ਅੱਧੀ ਪਰਿਕ੍ਰਮਾ ਹੈ; ਉਸੇ ਤਰ੍ਹਾਂ ਸਿੱਖ ਮੱਤ ਵਿੱਚ ਕੋਈ ਖਾਸ ਗਿਣਤੀ ਨਹੀਂ। ਸਿੱਖਾਂ ਵਿੱਚ ਪ੍ਰਦੱਖਣਾ ਕਰਨ ਤੋਂ ਭਾਵ ਇਹ ਹੈ ਕਿ ਅਸੀਂ ਆਪਣਾ ਆਪ ਗੁਰੂ ਤੋਂ ਕੁਰਬਾਨ ਕਰਦੇ ਹਾਂ। ਕਈ ਸਿੱਖ, ਇਸ਼ਟ ਨੂੰ ਆਪਣੇ ਖੱਬੇ ਪਾਸੇ ਰੱਖ ਕੇ ਪ੍ਰਦੱਖਣਾ ਕਰਦੇ ਹਨ, ਪਰ ਐਸਾ ਕਰਨਾ ਅਯੋਗ ਹੈ ਅਤੇ ਉਨ੍ਹਾਂ ਦਾ ਇਹ ਖਿਆਲ ਕਿ ਕ੍ਰਿਪਾਨ ਜੋ ਖੱਬੇ ਪਾਸੇ ਗਾਤਰੇ ਬੁਲਾਈ ਹੋਈ ਹੈ, ਉਸ ਦੀ ਭੀ ਸਾਥ ਹੀ ਪਰਿਕ੍ਰਮਾ ਹੁੰਦੀ ਹੈ, ਸਹੀ ਨਹੀਂ; ਕਿਉਂਕਿ ਇਹ ਗੀਤ ਕਿਸੇ ਮਤ ਵਿੱਚ ਭੀ ਨਹੀਂ ਕਿ ਜਿਸ ਦੀ ਪ੍ਰਦੱਖਣਾ ਕਰੀਏ ਉਸ ਨੂੰ ਭੀ ਆਪਣੇ ਨਾਲ ਹੀ ਚਾਰੇ ਪਾਸੇ ਫੇਰੀਏ। ਇਸ ਤੋਂ ਬਿਨਾਂ ਇਸ਼ਟ ਨੂੰ ਖੱਬੇ ਪਾਸੇ ਕਰਨਾ ਭੀ ਯੋਗ ਨਹੀਂ ਅਰ ਸਤਿਗੁਰੂ ਬਿਨਾਂ ਹੋਰ ਕਿਸੇ ਦੀ ਪਰਿਕ੍ਰਮਾ ਵਿਧਾਨ ਭੀ ਨਹੀਂ १०३