ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੦੫


ਅਪਨੀ ਪਰਤੀਤਿ ਆਪ ਹੀ ਖੋਵੈ॥ ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ॥ ਜਿਸ ਕੀ ਬਸਤੁ ਤਿਸੁ ਆਗੈ ਰਾਖੈ॥ ਪ੍ਰਭ ਕੀ ਆਗਿਆ ਮਾਨੈ ਮਾਥੈ॥ ਉਸ ਤੇ ਚਉਗੁਨ ਕਰੈ ਨਿਹਾਲੁ॥ ਨਾਨਕ ਸਾਹਿਬੁ ਸਦਾ ਦਇਆਲੁ॥੨॥ [੧੨੪੯] ਮਹਲਾ ੩, ਵਾਰ ਸਾਰੰਗ (੩੨) ਪਰਾਈ ਅਮਾਣ ਕਿਉ ਰਖੀਐ? ਦਿਤੀ ਹੀ ਸੁਖੁ ਹੋਇ॥ ਈਰਖਾ-ਹਸਦ १०५ ਦੂਸਰੇ ਦੀ ਵਡਿਆਈ ਅਤੇ ਸ਼ੋਭਾ ਨਾ ਸਹਾਰਨੀ, ਇਸ ਦਾ ਨਾਉਂ ਈਰਖਾ ਹੈ, ਜਿਸ ਦਾ ਉੱਤਮ ਪੁਰਸ਼ਾਂ ਨੇ ਤਿਆਗ ਕੀਤਾ ਹੈ। (੧੮੬] ਗਉੜੀ ਮਹਲਾ ੫ (੧੧੭) ਏਕਸੁ ਸਿਉ ਜਾ ਕਾ ਮਨੁ ਰਾਤਾ॥ ਵਿਸਰੀ ਤਿਸੈ ਪਰਾਈ ਤਾਤਾ॥੧॥ [੨੧੫] ਗਉੜੀ ਮਹਲਾ ੫ (੧੬੧) ਅਚਰਜੁ ਏਕੁ ਸੁਨਹੁ ਰੇ ਭਾਈ!॥ ਗੁਰਿ ਐਸੀ ਬੂਝ ਬੁਝਾਈ॥ ਲਾਹਿ ਪਰਦਾ ਠਾਕੁਰੁ ਜਉ ਭੇਟਿਓ, ਤਉ ਬਿਸਰੀ ਤਾਤਿ ਪਰਾਈ॥੩॥ [੩੦੮] ਮਹਲਾ ੪, ਵਾਰ ਗਉੜੀ ੧ (੧੫) ਜਿਸੁ ਅੰਦਰਿ ਤਾਤਿ ਪਰਾਈ ਹੋਵੈ, ਤਿਸ ਕਾ ਕਦੇ ਨ ਹੋਵੀ ਭਲਾ॥ [੪੭੯] ਆਸਾ ਕਬੀਰ (੧੬) ਕਾਹੂ ਦੀ ਪਾਟ ਪਟੰਬਰ, ਕਾਹੂ ਪਲਘ ਨਿਵਾਰਾ॥ ਕਾਹੂ ਗਰੀ ਗੋਦ ਨਾਹੀ, ਕਾਹੂ ਖਾਨ ਪਰਾਰਾ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ!॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ! [੭੪੧] ਸੂਹੀ ਮਹਲਾ ੫ (੧੯) ਸੁਆਦ ਬਾਦ ਈਰਖ ਮਦ ਮਾਇਆ॥ ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ॥੩॥ ੧ ਈਰਖਾ, ਮਨ ਦੀ ਤਪਤ, ਸਾੜਾ। ੩ ਖ਼ਾਨਹ, ਘਰ ਵਿੱਚ। P ੨ ਬੇਦੀ, ਗੋਦੜੀ। ੪ ਪਰਾਲੀ, ਧਾਨਾਂ ਦਾ ਫੂਸ। ਗਰੀਬ ਆਦਮੀ ਪਰਾਲੀ ਵਿਛਾ ਕੇ ਬਿਸਤਰਾ ਬਣਾ ਲੈਂਦੇ ਹਨ। ੫ ਈਰਖਾ। ੬ ਅੱਛੇ ਕੰਮ ਕਰ ਕੇ, ਭਾਵ ਇਹ ਹੈ ਕੋਸ਼ਿਸ਼ ਅਤੇ ਕਮਾਈ ਕਰ ਕੇ ਸਭ ਪਦਾਰਥ ਹਾਸਿਲ ਕਰੋ, ਬਿਰਥਾ ਈਰਖਾ ਦੀ ਅੱਗ ਵਿੱਚ ਨਾ ਸੜੋ।