ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੦)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਸ਼ਸਤ੍ਰ ਵਿਦਿਆ

ਗੁਰੂ ਪ੍ਰਤਾਪ ਸੂਰਜ, ਰੁਤ ੩, ਅੰਸੂ ੨੩ ਐਸ਼ਸਤ੍ਰਨਿ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ॥੬॥ ਯਾਂ ਤੇ ਸਰਬ ਖਾਲਸਾ ਸੁਨੀਅਹਿ । ਆਯੁਧ ਧਰਿਬੇ ਉੱਤਮ ਗੁਨੀਅਹਿ। ਜਬਿ ਹਮਰੇ ਦਰਸ਼ਨ ਕੋ ਆਵਹੁ। ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ॥੭॥ ਕਮਰਕਸਾ ਕਰਿ ਦੇਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਿਕਾਈਂ। ਐਨ ੨, ਅੰਸੂ ੨੩ ਆਯੁਧ ਬਿੱਯਾ ਕੋ ਅੱਲ੍ਯਾਸਹੁ। ਬਨਹੁ ਬੀਰ ਅਰਿ ਸਮੁਖ ਬਿਨਾਹੁ ਜਗਤ ਪਦਾਰਥ ਸਗਰੇ ਪਾਵਹੁ। ਭੋਗਹੁ ਆਪ ਭਿ ਅਵਰ ਭੋਗਾਵਹੁ ॥੧੪॥ ਮਰਹੂ ਜੁੱਧ ਮਹਿੰ ਸੁਰਗ ਸਿਧਾਰਹੁ | ਸਹਿਕਾਮੀ ਸੁਖ ਸਕਲ ਬਿਹਾਰਹੁ ॥ ਨਿਹਕਾਮੀ ਹੁਇ ਮੁਝ ਸੋਂ ਮੇਲ। ਪਰਹਿ ਨ ਜਨਮ ਮਰਨ ਕੋ ਗੈਲ ॥੧੫॥ ਸਹਜ-ਸਹਜੁ ਗੁਰੁਬਾਣੀ ਵਿੱਚ ਸਹਜ ਪਦ ਦੇ ਅਰਥ ਸੁਭਾਵ, ਸੁਭਾਵਿਕ, ਸਨੇ ਸਨੋ, ਸ਼ਾਂਤੀ, ਸੁਖਦਾਇਕ ਆਦਿਕ ਅਨੇਕ ਹਨ ਪਰ ਵਿਸ਼ੇਸ਼ ਕਰ ਕੇ ਆਤਮ ਗ੍ਯਾਨ ਅਰਥ ਵਿੱਚ ਆਉਂਦਾ ਹੈ। [੬੮] ਸਿਰੀਰਾਗੁ ਮਹਲਾ ੩, ਅਸਟਪਦੀ (੬) ਭਾਈ ਰੇ ! ਗੁਰ ਬਿਨੁ ਸਹਜੂ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ, ਹਰਿ ਪਾਇਆ ਸਚੁ ਸੋਇ॥... ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ? ॥ ੧ ਦਸਮੇਸ਼ ਜੀ ਦਾ ਖ਼ਾਲਸੇ ਨੂੰ ਉਪਦੇਸ਼ 1 4 ੨ ਸ਼ੌਕ ਹੈ ਕਿ ਹੁਣ ਸਿੱਖਾਂ ਨੇ ਸ਼ਸਤ੍ਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ [ਬਸਤ੍ਰ ਵਿਦਿਆ] ਨਹੀਂ ਸਮਝਿਆ, ਸਿਰਫ਼ ਫੌਜੀਆਂ ਦਾ ਕਰਤੱਵ ਮੰਨ ਲਿਆ ਹੈ । ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿੱਖ ਪੂਰਾ ਸਿਪਾਹੀ ਹੋਵੇ ਅਰ ਸ਼ਸਤ੍ਰ ਵਿਦਿਆ ਦਾ ਅਭਿਆਸ ਕਰੇ। ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲਗੀਧਰ ਸ੍ਵਾਮੀ ਦੀ ਚਲਾਈ ਹੋਈ ਗੋਤੀ ਅਨੁਸਾਰ ਚੇਤ ਵਦੀ ੧ ਨੂੰ ਸਿੱਖਾਂ ਵਿੱਚ ‘ਹੋਲਾ ਮਹੱਲਾ’ ਹੋਂਦਾ ਹੈ, [ਹੋਲਾ ਮੱਹਲਾ] ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਨਸੂਈ ਲੜਾਈ (Manoeuvre) ਹੈ । ਪੈਦਲ ਅਰ ਅਸਵਾਰ ਅਸਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ ਅਰ ਅਨੇਕ ਪਰਕਾਰ ਦੇ ਕਰਤੱਵ ਦਿਖਾਉਂਦੇ ਹਨ, ਪਰ ਅਸੀਂ ਸਾਲ ਪਿਛੋਂ ਕੇਵਲ ਇਹ ਰਸਮ ਨਾਮ ਮਾਤ੍ਰ ਕਰ ਛੱਡਦੇ ਹਾਂ, ਲਾਭ ਕੁਛ ਨਹੀਂ ਉਠਾਉਂਦੇ। ਸ਼ਸਤ੍ਰ ਵਿਦਿਆ ਤੋਂ ਅਵਾਣ ਸਿੱਖ, ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ । ੩ ਮਾਰਗ, ਆਵਾ-ਗੌਣ ਦਾ ਚੱਕਰ । ੪ ਆਤਮ ਗਿਆਨ ੫ ਗੁਮਰਾਹ ਹੋ ਰਹਿਆ ਹੈ ।