(੧੧੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਪਿੱਛੇ ਬ੍ਰਾਹਮਣਾਂ ਥੀਂ ਹਮੇਸ਼ਾਂ ਜਿਸ ਤਰ੍ਹਾਂ ਪੜ੍ਹਾਂਵਦੇ ਆਏ ਹੋ, ਤਿਵੇਂ ਪੜ੍ਹਾਵਣਾ, ਸੰਸਾ ਨਹੀਂ ਕਰਨਾ । (ਅ) ਸਾਹਿਬਾਂ ਦਾ ਜੋ ਹੁਕਮ ਹੋਇਆ ਹੈ ਜੋ ਪੰਜਾਂ ਮੇਲਾਂ-ਧੀਰਮਲੀਏ, ਰਾਮਰਾਈਏ, ਮੀਣੇ, ਮਸੰਦ, ਸਿਰਗੁੰਮ, ਨੂੰ ਨਹੀਂ ਮਿਲਣਾ । ਕੋਈ ਬਪਾਰ ਦੀ ਕ੍ਰਿਆ ਵਾਲਾ ਹੈ, ਕੋਈ ਮੁਸੱਦੀ ਪੇਸ਼ਾ ਹੈ, ਵਿਹਾਰ ਦਾ ਸਦਕਾ ਸਭ ਕਿਸੇ ਦਾ ਆਨ ਮੇਲ ਹੁੰਦਾ ਹੈ। ਤਾਂ ਖ਼ਾਸ ਦਸਤਖ਼ਤ ਹੋਏ—ਪਹਿਲੇ ਪੁਛ ਕੇ ਵਰਤਣ ਕਰਣੀ, ਜੇ ਭੁੱਲ ਭੁਲਾਵੇ ਵਰਤੋ, ਤਾਂ ਅਰਦਾਸ ਕਰਵਾਇ ਲੈਣੀ। (ੲ) ਸੱਚੇ ਪਾਤਸ਼ਾਹ ! ਅਸੀਂ ਸਹਿਜਧਾਰੀ ਤੇਰੇ ਸਿੱਖ ਜੋ ਹੈਸਾਂ, ਸੋ ਮਾਤਾ ਪਿਤਾ ਦੇ ਮਰਨੇ ਉੱਪਰ ਕ੍ਰਿਆ ਕਰਮ ਭੱਦ੍ਰ ਜੇੜ੍ਹੀ ਸੰਸਾਰ ਦੀ ਰੀਤ ਸੀ, ਸੋ ਕਰਦੇ ਹੈਸਾਂ ਤੇ ਹੁਣ ਸਿੱਖ ਆਖਦੇ ਹਨ—ਜੋ ਖਾਲਸਾ ਵਾਹਗੁਰੂ ਜੀ ਨੇ ਵਰਤਾਇਆ ਹੈ, ਹੁਣ ਤੁਸੀਂ ਏਹੁ ਰੀਤਾਂ ਸੰਸਾਰ ਦੀਆਂ ਨਾ ਕਰਿਆ ਕਰੋ। ਸਚੇ ਪਾਤਸ਼ਾਹ ਜਿਵੇਂ ਹੁਕਮ ਹੋਵੇ ? ਤਾਂ ਬਚਨ ਹੋਇਆ, ਖਾਸ ਦਸਤਖ਼ਤ ਹੋਏ--ਭੱਦਨ(ਭਦ) ਨਹੀਂ ਕਰਨਾ, ਹੋਰ ਕ੍ਰਿਆ ਕਰਮ ਕਰਤੂਤ ਜੈਸੀ ਦੇਸ ਚਾਲਹੋਵੈ, ਤਿਵੇਂ ਕਰਕੇ ਬਖਸ਼ਾਇ ਲੈਣਾ। (ਸ) ਸੱਚੇ ਪਾਤਸ਼ਾਹ ! ਸਮੇਂ ਵਿਵਾਹ ਅਤੇ ਖਿਆਹ ਸਰਾਧ ਦੇ ਦਿਨ ਅਸੀਂ ਬ੍ਰਾਹਮਣਾਂ ਨੂੰ ਭੋਜਨ ਕਰਾਂਵਦੇ ਹੈਸਾਂ, ਹੁਣ ਸਿੱਖ ਆਖਦੇ ਹੈਨ, ਜੋ ਸਿੱਖਾਂ ਨੂੰ ਛਕਾਵਣਾ ? ਹੁਕਮ ਹੋਇਆ—ਸਿੱਖਾਂ ਨੂੰ ਭੀ ਬ੍ਰਾਹਮਣਾਂ ਨੂੰ ਭੀ, ਅਤਿਥਾਂ ਨੂੰ ਭਲੀ ਪ੍ਰਕਾਰ ਪ੍ਰੀਤਿ ਕਰ ਕੇ ਸਭਸ ਨੂੰ ਪ੍ਰਸ਼ਾਦ ਛਕਾਇਆ ਕਰੋ । (ਹ) ਸੱਚੇ ਪਾਤਸ਼ਾਹ ! ਵਖਤ ਜੰਞ ਪਾਵਣੇ ਦੇ ਅਸੀਂ ਪੁੱਤ੍ਰ ਨੂੰ ਉਸਤਰੇ ਨਾਲ ਭਦ੍ਰ ਕਰਾਂਵਦੇ ਸਾਂ, ਹੁਣ ਜਿਵੇਂ ਹੁਕਮ ਹੋਵੈ ਤਿਵੇਂ ਕੀਚੈ ? ਹੁਕਮ ਤੇ ਖਾਸ ਦਸਤਖ਼ਤ ਹੋਏ—ਜੋ ਸਹਿਜਧਾਰੀਆਂ ਦੇ ਬੇਟਿਆਂ ਨੂੰ ਪਾਹੁਲ ਦੇਣੀ। (ਕ) ਸੱਚੇ ਪਾਤਸ਼ਾਹ ! ਅੱਗੇ ਅਸੀਂ ਅਸਥੀਆਂ ਗੰਗਾ ਭੇਜਦੇ ਸਾਂ, ਹੁਣ ਸਿੱਖ ਮਨ੍ਹੇ ਕਰਦੇ ਹਨ, ਜਿਵੇਂ ਹੁਕਮ ਹੋਵੈ ? ਬਚਨ ਤੇ ਖਾਸ ਦਸਤਖ਼ਤ ਹੋਏ—ਜੇ ਪਹੁੰਚਾਇ ਸਕੋ ਤਾਂ ਅਸਥੀਆਂ ਪਹੁਂਚਾਇ ਦੇਣੀਆਂ ਅਰ ਜੇ ਸਿੱਖ ਜੁੱਧ ਵਿੱਚ ਜਿਥੇ ਹੁਕਮ ਸਤਿ ਹੁੰਦਾ ਹੈ, ੧ ਫੇਰ ਪੰਡਿਤ ਕੀ ਪੜ੍ਹਨਗੇ ? ਸ਼ਾਦੀ ਤਾਂ ਹੋ ਚੁੱਕੀ। ਕੋਹੀ ਅਦਭੁਤ ਯੁਕਤਿ ਨਾਲ ਗੁਰੁਮਤ ਵਿਰੁੱਧ ਕਰਮਾਂ ਤੋਂ ਰੋਕਿਆ ਹੈ । ੨. ਇਸ ਤੋਂ ਸਿੱਧ ਹੈ ਕਿ ਕ੍ਰਿਆ ਕਰਮ ਜੋ ਦੇਸ਼ ਕੁਲ ਦੀ ਰੀਤਿ ਅਨੁਸਾਰ ਹੈ, ਉਹ ਤਨਖਾਹੀਆ ਕਰ ਦੇਂਦੀ ਹੈ ।