ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੪)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਕਥਾ ਸਿੱਖਾਂ ਦੀ ਸੁਣਨੀ, ਪ੍ਰਾਣੀ ਦਾ ਭੀ ਖਾਲਸਾ ਜੀ ਵਿੱਚ ਵਾਸਾ ਹੋਵੇਗਾ ਤੇ ਤੁਸਾਂ ਨੂੰ ਭੀ ਗਿਆਨ ਪ੍ਰਾਪਤ ਹੋਵੈਗਾ, ਸਿਦਕ ਜੇਹਾ ਤੇ ਨਾਮ ਜੇਹਾ ਪਦਾਰਥ ਕੋਈ ਨਹੀਂ । ਜੇ ਵਿਦੇਸ਼ੀ ਅਥਵਾ ਭਾਰਤ ਨਿਵਾਸੀ ਖੰਡੇ ਦਾ ਅੰਮ੍ਰਿਤ ਪਾਨ ਕਰਨ ਤਾਂ ਅਹੋ ਭਾਗ, ਪਰ ਜੋ ਕਿਸੇ ਕਾਰਣ ਸਿੰਘ ਨਾ ਸਜ ਸਕਣ, ਤੱਦ “ਸਹਜਧਾਰੀ” ਸ਼੍ਰੇਣੀ ਵਿੱਚ ਰਹਿ ਕੇ ਸਿੱਖ ਕੌਮ ਦੇ ਅੰਗ ਬਣੇ ਰਹਿਣ। ਖ਼ਾਲਸੇ ਨੂੰ ਅਜਿਹਾ ਵਰਤਾਉ ਕਰਨਾ ਚਾਹੀਏ ਜਿਸ ਤੋਂ ਸਹਜਧਾਰੀਆਂ ਨਾਲ ਨਿੱਤ ਪ੍ਰੇਮ ਵਧੇ, ਅਰ ਉਨ੍ਹਾਂ ਦੇ ਮਨ ਅੰਦਰ ਸਿੰਘ ਹੋਣ ਦੀ ਉਮੰਗ ਉਪਜੇ, ਜੋ ਸਹਜਧਾਰੀਆਂ ਨੂੰ ਦੈਤ ਦ੍ਰਿਸ਼ਟਿ ਨਾਮ ਦੇਖਦੇ ਅਤੇ ਘ੍ਰਿਣਾ ਕਰਦੇ ਹਨ, ਉਹ ਸਿੱਖ ਧਰਮ ਦੇ ਵਿਰੋਧੀ ਹਨ । ਸਗਨ (ਸ਼ਕੁਨ) ਸ਼ਕੁਨਿ (ਪੰਛੀਆਂ ਦੀ ਬੋਲੀ ਜਾਂ ਹਰਕਤ) ਤੋਂ ਮੰਨੇ ਹੋਏ ਸ਼ੁਭ ਅਸ਼ੁਭ ਫਲ ਸ਼ਕੁੰਨ ਅਥਵਾ ਸਗਨ ਆਖੀਦੇ ਹਨ, ਪਰ ਭ੍ਰਮ ਦੇ ਗ੍ਰਸੇ ਹੋਏ ਲੋਕ ਮ੍ਰਿਗ ਗਧੇ ਆਦਿਕ ਪਸ਼ੁਆਂ ਅਤੇ ਵਿਧਵਾ ਆਦਿਕ ਇਸਤ੍ਰੀਆਂ ਦੇ ਸੱਜੇ ਖੱਬੇ ਸੰਮੁਖ ਹੋਣ ਤੋਂ ਭੀ ਅਨੇਕ ਨਤੀਜੇ ਮੰਨਦੇ ਹਨ । ਸਿੱਖ ਧਰਮ ਵਿੱਚ ਸਗਨਾਂ ਦਾ ਭਲਾ ਬੁਰਾ ਵਲ ਮੰਨਣਾ ਨਿਸ਼ੇਧ ਕੀਤਾ ਗਿਆ ਹੈ । [੪੮] ਸਿਰੀਰਾਗੁ ਮਹਲਾ ੫ (੮੮) ਸੋਈ ਸਾਸਤੁ ਸਉਣੁ ਸੋਇ, ਜਿਤੁ ਜਪੀਐ ਹਰਿ ਨਾਉ ॥ [੨੯੧] ਗਉੜੀ ਸੁਖਮਨੀ ਮਹਲਾ ੫ (੨੧) ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ॥ [੪੦੧] ਆਸਾ ਮਹਲਾ ੫ (੧੨੦) ਸਗੁਨ ਅਪਸਗੁਨ ਤਿਸ ਕਉ ਲਗਹਿ, ਜਿਸੁ ਚੀਤਿ ਨ ਆਵੈ ॥ [੮੪੧ ਬਿਲਾਵਲੁ ਮਹਲਾ ੩, ਵਾਰ ਸਤ (੮) ਛਨਿਛਰਵਾਰਿ, ਸਉਣ ਸਾਸਤ ਬੀਚਾਰੁ ॥ ਹਉਮੈ ਮੇਰਾ ਭਰਮੈ ਸੰਸਾਰੁ॥ ਮਨਮੁਖੁ ਅੰਧਾ ਦੂਜੈ ਭਾਇ॥ ਜਮ ਦਰਿ ਬਾਧਾ ਚੋਟਾ ਖਾਇ॥ ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ, ਸਾਚਿ ਲਿਵ ਲਾਏ ॥੮॥ ੧ ਸ਼ਾਸਤ੍ਰ-ਭਾਵ ਮੁਹੂਰਤ ਸ਼ਾਸਤ੍ਰ ਤੋਂ ਹੈ। ੨ ਸ਼ਰਨ । ੩ ਜਿਸ ਨੂੰ ਵਾਹਗੁਰੂ ਚਿੱਤ ਨਹੀਂ ਆਉਂਦਾ, ਉਸ ਦਾ ਮਨ ਭਰਮ ਗ੍ਰਸਿਤ ਹੋਣ ਕਰ ਕੇ ਆਪਣੇ ਹੀ ਸੰਕਲਪਾਂ ਦੇ ਕਲਪੇ ਹੋਏ ਫਲ ਅਨੁਸਾਰ ਕਲੋਸ਼ ਭੋਗਦਾ ਹੈ।