ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਨਾਰਿ ਪੁਰਖ ਨੋ ਵੇਖਿ ਨ ਪੈਰੁ ਹਟਾਇਆ। ਭਾਖ ਸੁਭਾਖ ਵੀਚਾਰਿ ਨ ਛਿਕ ਮਨਾਇਆ। ਦੇਵੀ ਦੇਵ ਨ ਸੇਵਿ, ਨ ਪੂਜ ਕਰਾਇਆ ਭੰਭਲਭੂਸੇ ਖਾਇ ਨ ਮਨੁ ਭਰਮਾਇਆ। ਗੁਰਸਿਖ ਸਚਾ ਖੇਤੁ ਬੀਜ ਫਲਾਇਆ ॥੮॥ ਭਾਈ ਗੁਰੁਦਾਸ, ਵਾਰ ੪੦ a [ ਛਿੱਕੇ ] ਦੇਵੀ ਦੇਵ ਨ ਸੇਵਕਾਂ, ਤੰਤ ਨ ਮੰਤ ਨ ਫੁਰਨਿ ਵਿਚਾਰੇ। (੬) [ਜੰਤ੍ਰ ਮੰਤ੍ਰ ਕਬਿੱਤ-ਭਾਈ ਗੁਰੁਦਾਸ ਜੀ ਗੁਰਮੁਖਿ ਮਾਰਗ ਮੈ ਮਨਮੁਖ ਥਕਤ ਹੁਇ, [ ਅੰਗ ਵਰਕਣੇ ਲਗਨ ਸਗਨ ਮਾਨੇ ਕੈਸੇ ਮਨ ਮਾਨੀਐ ? ॥੨੬੪॥ ਬੈਸਨੋ ਅਨੰਨਿ ਬ੍ਰਹਮੰਨਿ ਸਾਲਗ੍ਰਾਮ ਸੇਵਾ, ਗੀਤਾ ਭਾਗਵਤ ਸ੍ਰੋਤਾ ਏਕਾਕੀ ਕਹਾਵਹੀ ਤੀਰਥ ਧਰਮ ਦੇਵ ਜਾਤ੍ਰਾ ਕਉ ਪੰਡਿਤ ਪੂਛਿ, ਕਰਤ ਗਵਨ, ਸੋ ਮਹੂਰਤ ਸੋਧਾਵਹੀ ਬਾਹਰਿ ਨਿਕਸਿ ਗਰਧਬ ਸ੍ਵਾਨ ਸਗਨ ਕੋ, ਸੰਕਾ ਉਪਰਾਜਿ ਬਹੁਰਿ ਘਰਿ ਆਵਹੀਂ । ਪਤਿਤ ਗਹਿ ਰਹਿ ਸਕਤ ਨ ਏਕਾ ਟੇਕ, " ਦੁਬਿਧਾ ਅਛਿ ਨ ਪਰੰਮ ਪਦੁ ਪਾਵਹੀ॥੪੪੭॥ ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ, ਪਤਿਤ ਏਕ ਟੋਕ ਦੁਬਿਧਾ ਨਿਵਾਰੀ ਹੈਂ। ੧ ਵਿਧਵਾ ਇਸਤਰੀ, ਨੰਗੇ ਸਿਰ ਵਾਲਾ ਆਦਮੀ ਆਦਿਕ | ੨ ਕਾਲ ਕਲਿੱਚੀ, ਕੋਇਲ, ਗਿੱਦੜ, ਤਿੱਤਰ, ਗਧਾ ਆਦਿਕ ਪਸ਼ੂ ਪੰਛੀਆਂ ਦੀ ਬੋਲੀ ਤੋਂ ਸ਼ੁਭ ਅਸ਼ੁਭ ਫਲ ਵਿਚਾਰਨਾ । ੩ . ਅਸੀਂ ਵੱਡੇ ਦੁਖੀ ਹੋ ਕੇ ਭਾਈ ਗੁਰਦਾਸ ਜੀ ਪਾਸ ਅੱਜ ਕੱਲ੍ਹ ਦੇ ਨਾਉਂ ਧਰੀਕ ਸਿੱਖਾਂ ਦੀ ਸ਼ਿਕਾਇਤ ਕਰਦੇ ਹਾਂ ਜੋ ਵਹਿਮਾਂ ਵਿੱਚ ਫਸ ਕੇ ਮੰਤਰ ਜੰਤਰ ਟੂਣੇ ਟਾਮਣ ਕਰਦੇ, ਦਿਨ ਬਿਤਾਉਂਦੇ ਹਨ, ਅਤੇ ਸਿੱਖੀ ਦੇ ਹਰੇ ਭਰੇ ਖੇਤ ਹਰਿਆਉ ਨੂੰ ਛੱਡ ਕੇ ਬੇ-ਫ਼ਿਕਰ ਹੋਏ ਸੁੱਤੇ ਪਏ ਹਨ, ਜਿਸ ਕਾਰਨ ਫਲ ਤਾਂ ਕੀ ਪ੍ਰਾਪਤ ਹੋਣਾ ਸੀ, ਸਗਦਾਂ ਬੀਜ ਦਾ ਭੀ ਤੋਟਾ ਹੈ ਪ ੪ ਅੰਗਾਂ ਦਾ ਫਰਕਣਾ । ਅਨ-ਅਨ੍ਯ । ਜੋ ਇੱਕ ਤੋਂ ਬਿਨਾਂ ਦੂਜੇ ਵਿੱਚ ਸ਼ਰਧਾ ਨਾ ਰੱਖੋ। ੬ ਵਿਦਵਾਨ ਜੋਤਸ਼ੀਆਂ ਦਾ ਸ਼ਾਸਤ੍ਰ ਅਨੁਸਾਰ ਸੋਧਿਆ ਹੋਇਆ ਮੁਹੂਰਤ ਅਤੇ ਗ੍ਰਹਿ ਆਦਿਕਾਂ ਦੀ ਪੂਜਾ ਦਾ ਫਲ, ਗਧੇ ਅਤੇ ਕੁੱਤੇ ਦੀ ਆਵਾਜ਼ ਅੱਗੇ ਨੱਸ ਜਾਂਦਾ ਹੈ । ੭ ਹੁੰਦੇ । ੮ ਇਸ ਕਬਿੱਤ ਨੂੰ ਪੜ੍ਹ ਕੇ ਨਾਉਂ ਮਾਤ੍ਰ ਦੇ ਸਿੱਖਾਂ ਨੂੰ ਸ਼ਰਮ ਕਰਨੀ ਚਾਹੀਏ ਕਿ ਉਹ ਗੁਰੁਮਤ ਵਿਰੁੱਧ ਕਰਮ ਕਰ ਕੇ ਆਪਣੇ ਆਪ ਨੂੰ ਕਿਸ ਤਰ੍ਹਾਂ ਧਰਮ ਤੋਂ ਪਤਿਤ ਕਰ ਰਹੇ ਹਨ।