ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਸਤਿ ਬਿਨੁ ਸੰਜਮ ਨ ਪਤਿ ਬਿਨੁ ਪੂਜਾ ਹੋਇ, ਸਚ ਬਿਨੁ ਸੋਚ ਨ ਜਨੇਊ ਜਤ ਹੀਨ ਹੈ। ਬਿਨੁ ਗੁਰ ਦੀਖਿਆ ਗਿਆਨ ਬਿਨੁ ਦਰਸਨ ਧਿਆਨ, ਭਾਉ ਬਿਨੁ ਭਗਤਿ ਨ ਕਥਨੀ ਭੈ ਭੀਨ ਹੈ ਸਾਂਤਿ ਨ ਸੰਤੋਖ ਬਿਨੁ ਸੁਖੁ ਨ ਸਹਜ ਬਿਨੁ, ਸਬਦ ਸੁਰਤਿ ਬਿਨੁ ਪ੍ਰੇਮ ਨ ਪ੍ਰਬੀਨ ਹੈ। ਬ੍ਰਹਮ ਬਿਬੇਕ ਬਿਨੁ ਹਿਰਦੈ ਨ ਏਕ ਟੇਕ, ਬਿਨੁ ਸਾਧਸੰਗਤਿ ਨ ਰੰਗ ਲਿਵ ਲੀਨ ਹੈ॥੨੧੫॥ ਹੋਮ ਜਗ ਨਈਬੇਦ ਕੈ ਪੂਜਾ ਅਸ਼ੋਕ, ਜਪ ਤਪ ਸੰਜਮ ਅਨੇਕ ਪੁੰਨ ਦਾਨ ਹੈ। ਜਲ ਥਲ ਗਿਰਿ ਤਰੁ ਤੀਰਥ ਭਵਨ ਭੂ, ਹਿਮਾਚਲ ਧਾਰਾ ਅਗ ਅਰਪਨ ਪ੍ਰਾਨ ਕੈਂ। ਰਾਗ ਨਾਦ ਬਾਦ ਸਾਅੰਗੀਤ ਬੇਦ ਪਾਠ ਬਹੁ, ਸਹਜ ਸਮਾਧਿ ਸਾਧਿ ਕੋਟਿ ਜੰਗ ਧਿਆਨ ਹੈ। ਚਰਨ ਸਰਨ ਗੁਰ ਸਿਖ ਸਾਧ ਸੰਗਿ ਪਰਿ, ਵਾਰਿ ਡਾਰਉ ਨਿਗ੍ਰਹ ਹਠ ਜਤਨ ਕੋਟਾਨਿ ਕੈ॥੨੫੫॥ ਮਾਰਬੇ ਕੋ ਤ੍ਰਾਸ ਦੇਖਿ ਚੋਰ ਨ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ। ਬੇਸਾ ਰਤਿ ਬ੍ਰਿਥਾ ਭਏ ਮਨ ਮੈ ਨ ਸੰਕਾ ਮਾਨੈ, ਜੁਆਰੀ ਨ ਸਰਬਸੁ ਹਾਰੇ ਸੈ ਥਕਤ ਹੈ। ਅਮਲੀ ਨ ਅਮਲ ਤਜਤ ਜਿਉ ਧਿਕਾਰ ਕੀਏ, ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈਂ। ਅਧਮ ਅਸਾਧ ਸੰਗ ਛਾਡਤ ਨ ਅੰਗੀਕਾਰ, ਗੁਰਸਿਖ ਸਾਧ ਸੰਗਿ ਛਾਡਿ ਕਿਉ ਸਕਤ ਹੈ?॥੩੨੩॥ ੧ ਪਤਿ ਵਿਣੁ ਪੂਜਾ ਸਭੁ ਵਿਣੁ ਸੰਜਮੁ, ਜਤ ਵਿਣੁ ਕਾਹੇ ਜਨੇਊ॥ ੨, ਭੂਮਿ, ਪ੍ਰਿਥਵੀ। ਦੀ (ਰਾਮਕਲੀ ਅਸਟਪਦੀ ਮਹਲਾ ੧) ੩ ਹਿਮਾਲਯ ਦੀ ਬਰਫ਼ਾਨੀ ਧਾਰ ਅਤੇ ਗੰਗਾ ਆਦਿਕ ਦੇ ਪ੍ਰਵਾਹ ਵਿੱਚ ਜਾਨ ਦੇਣੀ। ੪ ਹਠ ਨਾਲ ਇੰਦ੍ਰੀਆਂ ਦੇ ਦਮਨ ਕਰਨ ਦੇ ਕਰੋੜਾਂ ਜਤਨ। ੫ ਵੇਯਾ ਗਾਮੀਂ। ੬ ਛੂਤ ਦੇ ਰੋਗ ਹੋਣ ਪਰ ਭੀ ਮਨ ਵਿੱਚ ਉਦਾਸੀਨਤਾ ਅਤੇ ਗਲਾਨੀ ਨਹੀਂ ਉਪਜਦੀ। ੭ ਸਾਰਾ ਮਾਲ ਧਨ, ਸਰਦਸ। ੮ ਅਮਲੀ (ਨਸ਼ਈ) ਅਨੇਕ ਲਾਨ੍ਹਤਾਂ ਮਿਲਣ ਪਰ, ਨਸ਼ਿਆਂ ਦੇ ਔਗੁਣ ਸੁਣ ਕੇ ਅਤੇ (ਅਮਲੀ) ਗ੍ਰੰਥਾਂ ਵਿੱਚ ਨਿਸ਼ੇਧ ਪੜ੍ਹਦਾ ਹੋਇਆ ਭੀ ਨਸ਼ੇ ਨਹੀਂ ਛੱਡਦਾ। ੯ ਜਦ ਕਿ ਨੀਚ ਲੋਕ ਨਿੰਦਿਤ ਚੀਜ਼ਾਂ ਨੂੰ ਅੰਗੀਕਾਰ ਕਰ ਕੇ ਨਹੀਂ ਛੱਡਦੇ, ਤਦ ਗੁਰੂਸਿੱਖ, ਮਹਾਂ ਉੱਤਮ ਸਾਧੁਸੰਗ ਨੂੰ ਕਿਸ ਤਰ੍ਹਾਂ ਛੱਡ ਸਕਦੇ ਹਨ? ਭਾਵ ਇਹ ਹੈ ਕਿ ਅਨੇਕ ਵਿਘਨ