ਗੁਰੁਮਤ ਮਾਰਤੰਡ (ਭਾਗ ਪਹਿਲਾ)
੧੨੯
ਸਤਿ ਨਾਮੁ
ਸਤਿ (ਸਤ੍ਯ) ਇਹ ਨਾਮ, ਅਥਵਾ ਸਤ੍ਯ ਹੈਂ, ਜਿਸ ਅਕਾਲ ਪੁਰਖ ਦਾ ਨਾਮ ਉਹ ਸਿੱਖਾਂ ਦਾ ਉਪਾਯ ਦੇਵ ਹੈ, ਇਸ ਭਾਵ ਅਨੁਸਾਰ ਸਤਿ ਨਾਮੁ ਦਾ ਉਪਦੇਸ਼ ਹੈ। ਚਿੰਤਨ ਅਤੇ ਜਪ ਸਮੇਂ “ਸਤਿ ਨਾਮੁ” ਸ਼ਬਦ ਦਾ ਅਭਿਆਸ ਨਹੀਂ ਹੋਂਦਾ, ਕੇਵਲ “ਸਤਿ” ਦਾ ਹੋਇਆ ਕਰਦਾ ਹੈ। ਨਾਮ ਸ਼ਬਦ ਇਦੰਤਾ ਬੋਧਕ ਹੈ, ਜਿਵੇਂ ਹਰਿ ਨਾਮ, ਰਾਮ ਨਾਮ ਆਦਿਕ ਵਿੱਚ ਨਾਮ ਦਾ ਸ਼ਬਦ ਵੇਖੀਦਾ ਹੈ। ਮੂਲ ਮੰਤ੍ਰ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ [੬੭੦] ਧਨਾਸਰੀ ਮਹਲਾ ੪ (੧੨) ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥ ਹਲਤਿ ਪਲਤਿ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ॥ ਸਭੀ ਮਰੇ ਪਤੀ ਨਾਲ ਮਨ ਹਠ ਕਰ ਕੇ ਆਤਮ ਘਾਤ ਕਰਨ ਵਾਲੀਆਂ ਇਸਤ੍ਰੀਆਂ ਦਾ ਨਾਉਂ, ਲੋਕ ਪ੍ਰਸਿੱਧ “ਸਤੀ" ਹੋ ਗਿਆ ਹੈ, ਪਰ ਗੁਰੂ ਸਾਹਿਬ ਕੇਵਲ ਪਤਿਬਤਾ ਮੁਸ਼ੀਲਾ ਇਸਤ੍ਰੀ ਨੂੰ ਸਤੀ ਕਥਨ ਕਰਦੇ ਹਨ। ੧੮੫] ਗਉੜੀ ਮਹਲਾ ੫ (੯੯) ਦੇਖਾ ਦੇਖੀ ਮਨਹਠਿ ਜਲਿ ਜਾਈਐ॥॥ ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ॥੨॥ ਸੀਲ ਸੰਜਮਿ ਪ੍ਰਿਅ ਆਗਿਆ ਮਾਨੈ॥ ਤਿਸੁ ਨਾਰੀ ਕਉ ਦੁਖੁ ਨ ਜਮਾਨੈ॥੩॥ ਕਹੁਨਾਨਕ,ਜਿਨਿ ਪਿਉ ਪਰਮੇਸਰੁ ਕਰਿ ਜਾਨਿਆ॥ ੧ ਹਿੰਦੂ ਮੱਤ ਦੋ ਪੁਸਤਕਾਂ ਵਿੱਚ ਇਹ ਲਿਖਿਆ ਦੇਖ ਕੇ ਕਿ ਪਤੀ ਨਾਲ ਪ੍ਰਾਣ ਤਿਆਗਣ ਵਾਲੀ ਇਸਤਰੀ, ਪਰਲੋਕ ਵਿੱਚ ਪਤੀ ਸਹਿਤ ਆਨੰਦ ਭੋਗਦੀ ਹੈ, ਬਹੁਤ ਇਸਤਰੀਆਂ ਆਤਮਘਾਤ ਕਰ ਲੈਂਦੀਆਂ ਹਨ, (ਦੇਖੋ, ਵਿਹਤਹਾਰੀਤ ਸੰਹਿਤਾ, ਅਧ੍ਯਾਯ ੮) ਪਰ ਅਜੋਹਾ ਕਰਨ ਤੋਂ ਪਤੀ ਦਾ ਸੰਗ ਪ੍ਰਾਪਤ ਨਹੀਂ ਹੁੰਦਾ, ਸਗੋਂ ਵਾਹਗੁਰੂ ਦੇ ਹੁਕਮ ਵਿਰੁੱਧ ਕਰਮ ਕਰਨ ਤੋਂ ‘ਬਹੁ ਜੋਨਿ ਭਵਾਈਐ। ਅਸਾਡੇ ਗੁਰੂ ਸਾਹਿਬਾਨ ਨੇ ਇਸ ਕੁਰੀਤਿ ਦਾ ਚਿਰੋਕਣਾ ਖੰਡਨ ਕੀਤਾ ਹੈ। ੪ ਦਸੰਬਰ ੧੮੨੯ ਨੂੰ ਲਾਰਡ ਬੈਂਟਿੰਕ (W, Benlinck) ਨੇ ਸਤੀ ਹੋਣ ਦੇ ਵਿਰੁਧ ਕਾਨੂੰਨ ਜਾਰੀ ਕੀਤਾ। ੨ ਕਿਸੇ ਸਮੇਂ। ੩ ਜਿਸ ਨੋ ਪਰਮ ਪੂਜ੍ਯ (ਸਭ ਦੋਵੀ ਦੇਵਤਿਆਂ ਤੋਂ ਵਧ ਕੇ) ਜਾਣਿਆ ਹੈ। हेमजी