ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੩੫


[੯੬੭] ਰਾਮਕਲੀ ਵਾਰ ੩ (੨) ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ ਮੁਰਟੀਐ॥ [੧੨੪੫] ਮਹਲਾ ੧, ਵਾਰ ਸਾਰੰਗ (੨੨) ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਸਾਕਤ ਜੋ ਧਰਮ ਅਤੇ ਅਖ਼ਲਾਕ ਤੋਂ ਪਤਿਤ, ਅਰੁ ਕਰਤਾਰ ਤੋਂ ਵਿਮੁਖ ਹੋ ਕੇ ਵਿਕਾਰਾਂ ਵਿੱਚ ਪ੍ਰਵਿਰਤਦਾ ਹੈ, ਉਸ ਦਾ ਨਾਉਂ ਸਾਕਤ ਹੈ। ਸੰਸਕ੍ਰਿਤ ਵਿੱਚ ਸ਼ਕਤੀ ਦੇ ਉਪਾਸ਼ਕ ਨੂੰ ਸ਼ਾਕਤ ਸੱਦੀਦਾ ਹੈ। ਇਸ ਅਰਥ ਅਨੁਸਾਰ ਗੁਰੁਬਾਣੀ ਵਿੱਚ ਕਈ ਥਾਈਂ ਮਾਇਆ ਅਤੇ ਦੁਰਗਾ ਉਪਾਸ਼ਕ ਦਾ ਨਾਉਂ ਸਾਕਤ ਆਇਆ ਹੈ। ਹੇਠ ਲਿਖੇ ਸ਼ਬਦਾਂ ਵਿੱਚ ਸਾਕਤ ਦੀ ਪੂਰੀ ਵਿਆਖਿਆ ਹੈ। [੧੭੦] ਗਉੜੀ ਮਹਲਾ ੪ (੫੭) ਮੇਰੇ ਮਨ! ਨਾਮ ਬਿਨਾ ਜੋ ਦੂਜੈ ਲਾਗੇ, ਤੇ ਸਾਕਤ ਨਰ ਜਮਿ ਘੁਟੀਐ॥ ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ, ਮਨ! ਤਿਨ ਕੈ ਨਿਕਟਿ ਨ ਭਿਟੀਐ॥੪॥ [੧੩] ਗਉੜੀ ਪੂਰਬੀ ਮਹਲਾ ੪ (ਸੋਹਿਲਾ ੪) ਸਾਕਤ ਹਰਿ ਰਸ ਸਾਦੁ ਨ ਜਾਣਿਆ, ਤਿਨ ਅੰਤਰਿ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ, ਚੁਭੈ ਦੁਖੁ ਪਾਵਹਿ, ਜਮਕਾਲੁ ਸਹਹਿ ਸਿਰਿ ਡੰਡਾ ਹੇ॥੨॥ [੧੮੦] ਗਉੜੀ ਮਹਲਾ ੫ (੮੨) ਜੋ ਭਲਾਈ, ਸੋ ਬੁਰਾ ਜਾਨੈ॥ ਸਾਚੁ ਕਹੈ ਸੋ ਬਿਖੈ ਸਮਾਨੈ॥ ਜਾਣੈ ਨਾਹੀ ਜੀਤ ਅਰੁ ਹਾਰ॥ ਇਹੁ ਵਲੇਵਾਂ ਸਾਕਤ ਸੰਸਾਰ॥੨॥ ਜੋ ਹਲਾਹਲ ਸੋ ਪੀਵੈ ਬਉਰਾ॥ ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ॥ ਸਾਧਸੰਗ ਕੈ ਨਾਹੀ ਨੇਰਿ॥ ਲਖ ਚਉਰਾਸੀਹ ਭ੍ਰਮਤਾ ਫੇਰਿ॥੩॥ [੧੯੫] ਗਉੜੀ ਮਹਲਾ ੫ (੧੪੭) ਸਾਕਤ ਕੀ ਐਸੀ ਹੈ ਰੀਤਿ॥ ਜੋ ਕਿਛੁ ਕਰੈ ਸਗਲ ਬਿਪਰੀਤਿ॥੨॥ ੧ ਪੁੱਤ੍ਰਾਂ ਨੇ ਆਗਿਆ ਦੀ ਪੂਰੀ ਤਾਮੀਲ ਨਾ ਕੀਤੀ, ਇਸ ਲਈ ਜਗਤ ਗੁਰੂ (ਗੁਰੂ ਨਾਨਕ ਦੇਵ) ਨੇ ਉਨ੍ਹਾਂ ਵੱਲੋਂ ਕੰਨ੍ਹਾ ਮੋੜ ਲਿਆ। ਭਾਵ ਰੁਖ਼ ਪਲਟ ਲਿਆ। ੨ ਉਪਦੇਸ਼ ਇਹ ਹੈ ਕਿ ਜੋ ਆਪਣੇ ਤਾਈਂ ਗੁਰੂ ਆਖ ਕੇ ਸਿੱਖਾਂ ਤੋਂ ਕਾਰ ਭੇਟਾ ਲੈਣ ਅਥਵਾ ਮੰਗਣ ਜਾਂਦੇ ਹਨ, ਉਨ੍ਹਾਂ ਦੇ ਬਿਲਕੁਲ ਪੈਰੀਂ ਨਹੀਂ ਲੱਗਣਾ ਚਾਹੀਏ। ਗੁਰੁਮਤ ਵਿੱਚ ਇਸ ਰੀਤੀ ਨਾਲ ਟੈਕਸ ਉਗਰਾਹੁਣ ਵਾਲਿਆਂ ਦਾ ਨਾਉਂ ‘ਮਸੰਦ’ ਹੈ, ਜਿਨ੍ਹਾਂ ਦਾ ਦਸਮ ਗੁਰੂ ਜੀ ਦੇ ਹੁਕਮ ਅਨੁਸਾਰ ਤਿਆਗ ਕੀਤਾ ਗਿਆ ਹੈ। ੩ ਭੇਟੀਏ, ਪਾਸ ਜਾਈਏ। ੪ ਸਵਾਦ, ਰਸ, ਆਨੰਦ ੫ ਵਿਸ਼, ਜ਼ਹਿਰ। ੬ ਵਿਵਹਾਰ | ੭ ਜ਼ਹਿਰ, ਸ਼ਰਾਬ ਆਦਿ। ੮ ਗੁਰਮੁਖਾਂ ਤੋਂ ਉਲਟ।