ਗੁਰੁਮਤ ਮਾਰਤੰਡ (ਭਾਗ ਪਹਿਲਾ)
੧੩੯
ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ॥ [੫੯੩] ਮਹਲਾ ੪ ਵਾਰ ਵਡਹੰਸ ਪਉੜੀ
ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜੋ ਸਤਿਗੁਰ ਚਰਣੀ ਜਾਇ ਪਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ॥੧੮॥ [੬੦੧] ਸੋਰਠਿ ਮਹਲਾ ੩ (੬) ਸੋ ਸਿਖੁ ਸਖਾ ਬੰਧਪੁ ਹੈ ਭਾਈ! ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ, ਵਿਛੁੜਿ ਚੋਟਾ ਖਾਵੈ॥ [੯੧੯] ਰਾਮਕਲੀ ਮਹਲਾ ੩, ਅਨੰਦੁ ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥ ਹੋਵੈ ਤ ਸਨਮੁਖੁ ਸਿਖੁ ਕੋਈ, ਜੀਅਹੁ ਰਹੈ ਗੁਰ ਨਾਲੇ॥ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ॥ 3 ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ॥੨੧॥ ਸਨਮੁਖ] [੯੭੮] ਨਟ ਮਹਲਾ ੪ (੯) ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ, ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ॥ ਭਾਈ ਗੁਰੁਦਾਸ, ਵਾਰ ੧੧ ਗੁਰਮੁਖਿ ਜਨਮੁ ਸਕਾਰਥ, ਗੁਰਸਿਖ ਮਿਲਿ ਗੁਰ ਸਰਣੀ ਆਇਆ। ਆਦਿ ਪੁਰਖ ਆਦੇਸੁ ਕਰਿ, ਸਫਲ ਮੂਰਤਿ ਗੁਰ ਦਰਸਨੁ ਪਾਇਆ। ਪਰਦਖਣਾ ਡੰਡਉਤ ਕਰਿ, ਮਸਤਕੁ ਚਰਣ ਕਵਲ ਗੁਰ ਲਾਇਆ। ੧ ਭਾਵ ਇਹ ਹੈ—ਜੋ ਪ੍ਰਪੰਚੀ ਪੁਰੁਸ਼, ਲੋਕ ਅਥਵਾ ਕੁਲ ਗੋਤੀ ਆਖ ਕੇ ਸਿੱਖਾਂ ਤੋਂ ਗੁਰੁਮਤ ਵਿਰੁੱਧ ਕੋਈ ਕੰਮ ਕਰਵਾਇਆ ਚਾਹੁੰਦੇ ਹਨ, ਗੁਰੂ ਦੇ ਸਿੱਖ ਕਦੇ ਉਨ੍ਹਾਂ ਦੇ ਨੇੜੇ ਨਹੀਂ ਢੁਕਦੇ। ੨ ਜੋ ਗੁਰੁ ਰੀਤੀ ਤਿਆਗ ਕੇ ਮਨਮਤ ਕਰਦਾ ਹੈ, ਉਸ ਨੂੰ ਸੰਬੰਧੀ ਅਤੇ ਸਖਾ ਮੰਨਣਾ ਭਾਰੀ ਭੁੱਲ ਹੈ। ੩ ਕੇਵਲ ਗੁਰੂ ਦੇ ਆਸਰੇ। ੩ ੪ ਜੋ ਗੁਰੂ ਤੋਂ ਬਿਨਾਂ ਹੋਰ ਇਸ਼ਟ ਰੱਖਦਾ ਹੈ, ਉਹ ਸਿੱਖ ਨਹੀਂ। ੫ ਇਸ ਤੋਂ ਵਿਰੁੱਧ ਚਲਣ ਵਾਲਾ ਮਨਮੁਖ ਹੈ। ੬ ਇਸ ਵਾਰ ਵਿੱਚ ਭਾਈ ਸਾਹਿਬ ਨੇ ਸਿੱਖ ਅਤੇ ਸਿੱਖੀ ਦਾ ਰੂਪ ਵਰਣਨ ਕੀਤਾ ਹੈ, ਅਤੇ ਛੀ ਸਤਿਗੁਰਾਂ ਦੇ ਸ਼ਿਰੋਮਣਿ ਸਿੱਖਾਂ ਦੇ ਨਾਮ ਲਿਖੇ ਹਨ। ਇਸ ਵਾਰ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਸ ਦਾ ਨਾਮ “ਭਗਤ ਰਤਨਾਵਲੀ” ਅਥਵਾ “ਸਿੱਖਾਂ ਦੀ ਭਗਤਮਾਲ" ਹੈ।