ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੪੧


ਭਾਈ ਗੁਰੁਦਾਸ, ਵਾਰ ੧੨

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀਂ ਉਠਿ ਬਹੰਦੇ। ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤੁ ਵੇਲੈ ਸਰਿ ਨਾਵੰਦੇ। ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇਕ ਮਨਿ ਗੁਰ ਜਾਪੁ ਜਪੰਦੇ। ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧਸੰਗਤਿ ਚਲਿ ਜਾਇ ਜੁੜੰਦੇ ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ। ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ। ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ। ਗੁਰ ਸੇਵਾ ਫਲੁ ਮੁਫਲ ਫਲੰਦੇ॥੨॥ ਹਉ ਤਿਸੁ ਵਿਟਹੁ ਵਾਰਿਆ ਹੋਦੈ ਤਾਣਿ ਜੁ ਹੋਇ ਨਿਤਾਣਾ। ਹਉ ਤਿਸੁ ਵਿਟਹੁ ਵਾਰਿਆ ਹੋਵੈ ਮਾਣਿ ਜੁ ਰਹੈ ਨਿਮਾਣਾ। ਹਉ ਤਿਸੁ ਵਿਟਹੁ ਵਾਰਿਆ ਛੋਡਿ ਸਿਆਣਪ ਹੋਇ ਇਆਣਾ। ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ। ਹਉ ਤਿਸੁ ਵਿਟਹੁ ਵਾਰਿਆ ਗੁਰਮੁਖਿ ਮਾਰਗੁ ਦੇਖਿ ਲੁਬਾਣਾ। ਹਉ ਤਿਸੁ ਵਿਟਹੁ ਵਾਰਿਆ ਚਲਣੁ ਜਾਣਿ ਜੁਗਤਿ ਮਿਹਮਾਣਾ। ਦੀਨ ਦੁਨੀ ਦਰਗਹ ਪਰਵਾਣਾ॥੩॥ ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ। ਹਉ ਤਿਸੁ ਘੋਲਿ ਘੁਮਾਇਆ ਪਰ ਦਰਬੇ ਨੇ ਹਥੁ ਨ ਲਾਵੈ। ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ। ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ। ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜੋ ਹੀ ਖਾਵੈ। ਗੁਰਮੁਖਿ ਸੋਈ ਸਹਜਿ ਸਮਾਵੈ॥੪॥ ਹਉ ਤਿਸ ਦੈ ਚਉਖੰਨੀਐ ਗੁਰ ਪਰਮੇਸਰੁ ਏਕੋ ਜਾਣੈ। = ਮਹਿਮਾ ਨਹੀਂ ਚਾਹੁੰਦੇ, ਗੁਰੂ ਉਪਦੇਸ਼ ਪਰ ਅਮਲ ਕਰਦੇ ਹਨ, ਪਰਉਪਕਾਰ ਨੂੰ ਮੁਖ ਕਰਤੱਵ੍ਯ ਜਾਣਦੇ ਹਨ, ਸਹਨ-ਸ਼ੀਲ ਰਹਿੰਦੇ ਅਤੇ ਆਪਣੀ ਸ਼ਕਤੀ ਪ੍ਰਗਟ ਨਹੀਂ ਕਰਦੇ, ਮ-ਰਸ ਪੀ ਕੇ ਆਨੰਦ ਵਿੱਚ ਮਸਤ ਰਹਿੰਦੇ ਹਨ, ਮਿੱਠਾ ਬੋਲਦੇ ਅਤੇ ਨਿਉਂ ਕੇ ਚਲਦੇ ਹਨ, ਕਿਸੇ ਤੋਂ ਮੰਗਦੇ ਨਹੀਂ, ਸਗੋਂ ਹੋਰਨਾਂ ਨੂੰ ਦੇਂਦੇ ਹਨ, ਸਭਸ ਦਾ ਭਲਾ ਲੋਚਦੇ ਹਨ, ਇਕ ਵਾਹਗੁਰੂ ਦੀ ਉਪਾਸਨਾ ਕਰਦੇ ਹਨ, ਉਸ ਦੇ ਤੁਲ ਕਿਸੇ ਨੂੰ ਨਹੀਂ ਮੰਨਦੇ। [ ਸਿੱਖਾਂ ਦੇ ਕਰਮ] ਅਜੇਹੇ ਗੁਰਸਿੱਖਾਂ ਨੇ ਨਿਜ ਪਦ (ਪਰਮ ਪਦ) ਪਾਇਆ ਹੈ। ੧ ਛਲ ਚਤੁਰਾਈ ਛੱਡ ਕੇ ਸਰਲ ਚਿਤ ਹੋਵੇ, ਅਥਵਾ-ਮੈਂ ਕੁਛ ਨਹੀਂ ਜਾਣਦਾ, ਇਹ ਮੰਨ ਕੇ ਵਿਦਿਆਰਥੀ ਬਣਿਆ ਰਹੇ। ੨ ਜੋ ਪਰਾਹੁਣੇ ਦੀ ਤਰ੍ਹਾਂ ਆਪਣੇ ਆਪ ਨੂੰ ਕੂਚ ਕਰਨ ਵਾਲਾ ਜਾਣਦਾ ਹੈ। ੩ ਕੁਰਬਾਨ, ਬਲਿਹਾਰ। ੧੪੧