ਗੁਰੁਮਤ ਮਾਰਤੰਡ (ਭਾਗ ਪਹਿਲਾ)
੧੪੩
ਭਾਈ ਗੁਰਦਾਸ, ਵਾਰ ੩੨
ਪਹਿਲਾ ਗੁਰਮੁਖਿ ਜਨਮੁ ਲੈ ਭੈ ਵਿਚਿ ਵਰਤੈ ਹੋਇ ਇਆਣਾ। ਗੁਰ ਸਿਖ ਲੈ ਗੁਰਸਿਖੁ ਹੋਇ ਭਾਇ ਭਗਤਿ ਵਿਚਿ ਖਰਾ ਸਿਆਣਾ। ਗੁਰ ਸਿਖ ਸੁਣਿ ਮੰਨੈ ਸਮਝਿ ਮਾਣਿ ਮਹਤਿ ਵਿਚਿ ਰਹੈ ਨਿਮਾਣਾ। ਗੁਰਸਿਖ ਗੁਰਸਿਖੁ ਪੂਜਦਾ ਪੈਰੀ ਪੈ ਰਹਰਾਸਿ ਲੁਭਾਣਾ। ਗੁਰ ਸਿਖ ਮਨਹੁ ਨ ਵਿਸਰੈ ਚਲਣੁ ਜਾਣਿ ਜੁਗਤਿ ਮਿਹਮਾਣਾ। ਗੁਰ ਸਿਖ ਮਿਠਾ ਬੋਲਣਾ ਨਿਵਿ ਚਲਣਾ ਗੁਰਸਿਖੁ ਪਰਵਾਣਾ। “ਘਾਲਿ ਖਾਇ ਗੁਰਸਿਖ ਮਿਲਿ ਖਾਣਾ॥੧॥... ਨਾਮੁ ਦਾਨੁ ਇਸਨਾਨੁ ਦਿੜੁ, ਮਨ ਬਚ ਕਰਮ ਕਰੈ ਮੇਲਾਣਾ। ਗੁਰਸਿਖ ਥੋੜਾ ਬੋਲਣਾ, ਥੋੜਾ ਸਉਣਾ, ਥੋੜਾ ਖਾਣਾ। ਪਰ ਤਨ ਪਰ ਧਨ ਪਰਹਰੈ, ਪਰ ਨਿੰਦਾ ਸੁਣਿ ਮਨਿ ਸਰਮਾਣਾ। ਗੁਰ ਮੂਰਤਿ ਸਤਿਗੁਰ ਸਬਦੁ, ਸਾਧਸੰਗਤਿ ਸਮਸਰਿ ਪਰਵਾਣਾ। ਇਕ ਮਨਿ ਇਕੁ ਅਰਾਧਣਾ, ਦੁਤੀਆ ਨਾਸਤਿ ਭਾਵੈ ਭਾਣਾ। ਗੁਰਮੁਖਿ ਹੋਵੈ ਤਾਣਿ ਨਿਤਾਣਾ॥੨॥ ਭਾਈ ਗੁਰਦਾਸ, ਵਾਰ ੩੯ ਅਮਲੀ ਖਾਸੇ ਮਜਲਸੀ ਪਿਰਮੁ ਪਿਆਲਾ ਅਲਖੁ ਲਖਾਇਆ। ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠਤਰੁ ਲਾਇਆ। ਮੇਰੁ ਇਮਾਮੁ ਰਲਾਇ ਕੈ ਰਾਮੁ ਰਹੀਮੁ ਨ ਨਾਉਂ ਗਣਾਇਆ। ਦੁਇ ਮਿਲਿ ਇਕੁ ਵਜੂਦੁ ਹੁਇ, ਚਉਪੜ ਸਾਰੀ ਜੋੜਿ ਜੁੜਾਇਆ। ਸਿਵ ਸਕਤੀ ਨੇ ਲੰਘਿ ਕੈ ਪਿਰਮ ਪਿਆਲੇ ਨਿਜ ਘਰਿ ਆਇਆ ਰਾਜਸੁ ਤਾਮਸੁ ਸਾਤਕੋ ਤੀਨੋ ਲੰਘਿ ਚਉਥਾ ਪਦੁ ਪਾਇਆ ਗੁਰ ਗੋਵਿੰਦ ਖੁਦਾਇ ਪੀਰੁ ਗੁਰਸਿਖ ਪੀਰੁ ਮੁਰੀਦੁ ਲਖਾਇਆ। ਸਚੁ ਸਬਦ ਪਰਗਾਸੁ ਕਰਿ ਸਬਦੁ ਸੁਰਤਿ ਸਚੁ ਸਚਿ ਮਿਲਾਇਆ। ਸਚਾ ਪਾਤਿਸਾਹੁ ਸਚੁ ਭਾਇਆ॥੧੧॥ ੧ ਗੁਰੁਦੀਖਿਆ ਦੁਆਰਾ ਦੂਜਾ ਜਨਮ ਲੈ ਕੇ। ੨ ਗੁਰੁਦੀਖਿਆ। ੩ ਮਹੱਤਵ, ਬਜ਼ੁਰਗੀ। ੪ ਮਿਹਨਤ ਕਰ ਕੇ ਅਤੇ ਗੁਰੂ ਸਿੱਖਾਂ ਨਾਲ ਮਿਲ ਕੇ ਖਾਣਾ। ੫ ਗੁਰੂ ਸ਼ਬਦ ਅਤੇ ਗੁਰੂ ਸੰਗਤਿ ਦੋਵੇਂ ਤੁਲ ਗੁਰੂ ਰੂਪ ਹਨ। ੬ ਸਾਤਵਿਕ। ੭ ਰੀਯ ਪਦ, ਨਿਰਵਾਣ ਪਦ। ੮ ਪੌੜੀ ਦਾ ਸਾਰ ਇਹ ਹੈ—ਸਤਿਗੁਰੂ ਦੇ ਸਿੱਖ ਵਾਹਗੁਰੂ ਦੇ ਦਰਬਾਰੀ ਹਨ, ਉਨ੍ਹਾਂ ਨੇ ਪ੍ਰੇਮ ਦਾ ਪਯਾਲਾ ਕੀਤਾ ਹੈ। ਮੁਸਲਮਾਨਾਂ ਨੇ ਸੌ ਅਤੇ ਹਿੰਦੂਆਂ ਨੇ ਇਕ ਸੌ ਅੱਠ ਮਣਕੇ ਦੀ ਮਾਲਾ ਬਣਾ ਕੋ ਉਤੋ ਇਮਾਮ ਅਤੇ ਮੇਰੁ (ਵੱਡਾ ਮਣਕਾ) ਲਾਇਆ ਹੈ। ਦੋਵੇਂ ਰਹੀਮ ਅਤੇ ਰਾਮ ਦਾ ਜਾਪ ਜਪਦੇ ਹਨ। ਗੁਰਸਿੱਖਾਂ ਨੇ ਦੋਵੇਂ ਮਾਲਾ ਤ੍ਯਾਗ ਕੇ ਨਾਮ ਦਾ ਜਾਪ ਗਿਣਤੀ ਨਾਲ ਨਹੀਂ [ ਮਾਲਾ] ਕੀਤਾ, ਅਰਥਾਤ ਵਾਹਗੁਰੂ ਨਾਲ ਵਹੀ-ਖਾਤਾ ਨਹੀਂ ਪਾਇਆ। ਉਹ ਸਵਾਸ ਸਵਾਸ ਅਤੇ ਾ