ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪੪)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਕਬਿੱਤ-ਭਾਈ ਗੁਰੁਦਾਸ

ਜੋਈ ਕੁਲਾ ਧਰਮ ਕਰਮ ਕੇ ਸੁਚਾਰ ਚਾਰ ਸੋਈ ਪਰਵਾਰ ਬਿਖੈ ਸ੍ਰੇਸ਼ਟ ਬਖਾਨੀਐ। ਬਨਜੁ ਬਿਉਹਾਰ ਸਾਚੋ ਸਾਹ ਸਨਮੁਖ ਸਦਾ, ਸੋਈ ਤਉ ਬਨਉਣਾ" ਨਿਹਕਪਟ ਕੈ ਮਾਨੀਐ। ਸੁਆਮਿ ਕਾਮ ਸਾਵਧਾਨ ਮਾਨਤ ਨਰੇਸ ਆਨ, ਸੋਈ ਸੁਆਮਿ ਕਾਰਜੀ ਪ੍ਰਸਿੱਧ ਪਹਿਚਾਨੀਐ। ਗੁਰ ਉਪਦੇਸ ਪਰਵੇਸ ਰਿਦ ਅੰਤਰਿ ਹੈ, ਸਬਦ ਸੁਰਤਿ ਸੋਈ ਸਿਖ ਜਗ ਜਾਨੀਐ॥੩੮੦॥ ਸਿਖ ਸੋਈ ਸੁਨਿ ਗੁਰ ਸਬਦ ਰਹਤ ਰਹੈ, ਕਪਟ ਸਨੇਹ ਕੀਏ ਪਾਛੇ ਪਛੁਤਾਤ ਹੈ॥੪੪੦॥ ਮਾਨਸਰ ਤਿਆਗਿ ਆਨ ਸਰ ਜਾਇ ਬੈਠੇ ਹੰਸੁ, ਖਾਇ ਜਲ ਜੰਭ ਹੰਸ ਬੰਸਹਿ ਲਜਾਵਈ। ਸਲਿ ਬਿਛੋਹ ਭਏ ਜੀਅਤ ਜਉ ਰਹੈ ਮੀਨ, ਕਪਟ ਸਨੇਹ ਕੈ ਸਨੇਹੀ ਨ ਕਹਾਵਈ। ਨ। ਬਿਨੁ ਘਨ ਬੂੰਦ ਜਉ ਅਨਤ ਜਲ ਪਾਨ ਕਰੈ, ਚਾਤ੍ਰਿਕ ਸੰਤਾਨ ਬਿਖੈ ਲਾਛਨ ਲਗਾਵਈ। 4 ਰੋਮ ਰੋਮ ਨਾਲ ਸਵਾਮੀ ਨੂੰ ਅਰਾਧਦੇ ਹਨ। “ ਗੁਰਮੁਖਿ ਰੋਮ ਰੋਮ ਹਰਿ ਧਿਆਵੈ।” (ਸਿਧ ਗੋਸਟਿ) ਦੋਵੇਂ ਮਿਲ ਕੇ ਇਕ ਰੂਪ (ਸਿੱਖ) ਹੋ ਗਏ ਹਨ, ਪਰ ਚੌਪੜ ਦੀ ਨਰਦਾਂ ਵਾਂਗ ਦੋਹਾਂ ਦਾ ਜੋੜ ਜੁੜਿਆ ਹੈ, ਭਾਵ ਇਹ ਹੈ ਜਿਵੇਂ ਦੋ ਨਰਦਾਂ ਮਿਲੀਆਂ ਮਾਰ ਨਹੀਂ ਖਾਂਦੀਆਂ, ਤਿਵੇਂ ਪਰਸਪਰ ਪ੍ਰੇਮ ਹੋਣ ਕਰਕੇ ਸਿੱਖ ਵਿਕਾਰਾਂ ਅਤੇ ਵੈਰੀਆਂ ਤੋਂ ਅਜਿਤ ਹਨ। ਸ਼ਿਵਸ਼ਕਤਿ ਦੀ ਉਪਾਸ਼ਨਾ ਛੱਡ ਕੇ ਪ੍ਰੇਮ-ਰਸ ਪੀਂਦੇ ਅਤੇ ਸ੍ਵਰੂਪ ਨੂੰ ਲਖਦੇ ਹਨ, ਗੁਰਸਿੱਖਾਂ ਨੂੰ ਤੁਰੀਯ ਪਦ ਦੀ ਪ੍ਰਾਪਤੀ ਹੋਈ ਹੈ, ਹਿੰਦੂ ਅਤੇ ਮੁਸਲਮਾਨਾਂ ਵਿੱਚੋਂ ਆਏ ਸੱਜਣ ਸਿੱਖ ਅਤੇ ਮੁਰੀਦ ਨਾਵਾਂ ਨਾਲ ਬੁਲਾਏ ਜਾਂਦੇ ਹਨ, ਅਰ ਦੋਵੇਂ ਸਤਿਗੁਰਾਂ ਨੂੰ ਗੁਰੂ ਅਤੇ ਪੀਰ ਸ਼ਬਦ ਨਾਲ ਸੰਬੋਧਨ ਕਰਦੇ ਹਨ, ਸਚੇ ਪਾਤਸ਼ਾਹ (ਸਤਿਗੁਰੂ) ਨੂੰ ਕੇਵਲ ਸੱਚ ਪਸੰਦ ਹੈ। ੧ ਸ਼ਾਹੂਕਾਰ ਦਾ ਗੁਮਾਸ਼ਤਾ, ਮੁਨੀਮ 1 ੨ ਸਵਾਮੀ ਦਾ ਕੰਮ ਕਰਨ ਵਾਲਾ ਸੇਵਕ। ੩ ਜਿਸ ਦੇ ਚਿੱਤ ਵਿੱਚ ਗੁਰੂ ਦੇ ਉਪਦੇਸ਼ ਦਾ ਅਸਰ ਹੈ, ਅਤੇ ਜਿਸ ਦੀ ਸੁਰਤ ਗੁਰੂ ਸ਼ਬਦ ਵਿੱਚ ਲੀਨ ਹੈ, ਉਹੀ ਸਿੱਖ ਹੈ। ੪ ਪਾਨੀ। ਸਤਿ ਕਰਤਾਰ ਦੀ ਉਪਾਸਨਾ ਕਰਨਹਾਰੋ, ਪੂਜੇ ਨਾਹਿ ਮਾਯਾ ਵਿਚਿ ਵਿਸ਼ਨੁ ਮਹੇਸ਼ ਕੋ। ਉੱਦਮ ਸੋ ਲਛਮੀ ਕਮਾਵੈ ਆਪ ਖਾਵੈ ਭਲੇ, ਔਰਨ ਖੁਲਾਵੈ ਕਰੈ ਨਿਤਹਿਤ ਦੋਸ਼ ਕੋ! ਵਾਦ ਵੈਰ ਈਰਖਾ ਵਿਕਾਰ ਮਨ ਲਾਵੈ ਨਾਹਿ ਪਰਹਿਤ ਖੇਦ ਸਹੋ, ਦੋਵੈ ਨ ਕਲੇਸ਼ ਕੋ। ਸਦਾਚਾਰੀ ਸਾਹਸੀ ਸੁਹਿਦ ਸਞ੍ਚ ਧਾਰੀ, ਐਸੋ ਗੁਰੁ ਸਿੱਖ ਸਰਤਾਜ ਹੈ ‘ਵਿਸ਼ੇਸ਼’ ਕੋ। ੫ ਦਾਗ | [ ਸਿੱਖ ]