ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੪੫


ਚਰਨ ਕਮਲ ਅਲਿ ਗੁਰੁਸਿਖ ਮੋਖ ਹੁਇ, ਆਨ ਦੇਵ ਸੇਵਕ ਹੁਇ ਮੁਕਤਿ ਨ ਪਾਵਈ॥੪੬੩॥ ਜੈਸੇ ਪਤਿਬਤਾ ਪਰ ਪੁਰਖੈ ਨ ਦੇਖਿਓ ਚਾਹੈ, ਪੂਰਨ ਪਤਿਬਤਾ ਕੈ ਪਤਿ ਹੀ ਕੈ ਧਿਆਨ ਹੈ। ਸਰ ਸਰਿਤਾ ਸਮੁੰਦ੍ਰ ਚਾਤ੍ਰਿਕ ਨ ਚਾਹੈ ਕਾਹੂ, ਆਸ ਘਨ ਬੂੰਦ ਪ੍ਰਿਅ ਪ੍ਰਿਅ ਗੁਨ ਗਿਆਨ ਹੈ। ਦਿਨਕਰ ਓਰ ਭੋਰੀ ਚਾਹਤ ਨਹੀ ਚਕੋਰ, ਮਨ ਬਚ ਕ੍ਰਮ ਹਿਮਕਰ ਪ੍ਰਿਅ ਪ੍ਰਾਨ ਹੈ। ਤੈਸੇ ਗੁਰਸਿਖ ਆਨ ਦੇਵ ਸੇਵ ਰਹਿਤ ਹੈ, ਸਹਜ ਸੁਭਾਵ ਨ ਅਵਗਿਆ ਅਭਿਮਾਨ ਹੈ॥੪੬੬॥ ਦੋਇ ਦਰਪਨ ਦੇਖੈ ਏਕ ਸੈ ਅਨੇਕ ਰੂਪ, ਦੋਇ ਨਾਵ ਪਾਵ ਧਰੈ ਪਹੁਚੈ ਨ ਪਾਰਿ ਹੈ | ਦੋਇ ਦਿਸਾ ਗਹੇ ਗਹਾਏ ਜੈ ਹਾਥ ਪਾਉ ਟੂਟੈ, ਦੁਰਾਹੇ ਦੁਚਿਤ ਹੋਇ ਭੂਲਿ ਪਗੁ ਧਾਰਿ ਹੈ। ਦੋਇ ਭੂਪ ਤਾ ਕੋ ਗਾਉ ਪਰਜਾ ਨ ਸੁਖੀ ਹੋਤ, ਦੋਇ ਪੁਰਖਨ ਕੀ ਨ ਕੁਲਾ ਬਧੂ ਨਾਰਿ ਹੈ। ਗੁਰਸਿਖ ਹੋਇ ਆਨ ਦੇਵ ਸੇਵ ਟੇਵ ਰਹੇ, ਸਹੈ ਜਮ ਡੰਡੁ, ਧ੍ਰਿਗੁ ਜੀਵਨੁ ਸੰਸਾਰ ਹੈ॥੪੬੭॥ ਦਰਸਨ ਦੀਪ ਦੇਖਿ ਹੋਇ ਨ ਮਿਲੈ ਪਤੰਗ, ਪਰਚਾ ਬਿਹੂਨ ਗੁਰਸਿਖ ਨ ਕਹਾਵਈ। ਸੁਨਤ ਸਬਦ ਧੁਨਿ ਹੋਇ ਨ ਮਿਲਤ ਮਿਗ, ਸਬਦ ਸੁਰਤਿ ਹੀਨ ਜਨਮੁ ਲਜਾਵਈ। ਗੁਰ ਚਰਨਾਮ੍ਰਿਤ ਕੈ ਚਾਤ੍ਰਿਕੁ ਨ ਹੋਇ ਮਿਲੈ, वै ਰਿਦੈ ਨ ਬਿਸਵਾਸੁ ਗੁਰ ਦਾਸ ਹੁਇ ਨ ਹਸਾਵਈ। ਸਤਿ ਰੂਪ ਸਤਿ ਨਾਮੁ ਸਤਿਗੁਰ ਗਿਆਨ ਧਿਆਨ, 4 ਏਕ ਟੇਕ ਸਿਖ ਜਲ ਮੀਨ ਹੁਇ ਦਿਖਾਵਈ॥੫੫੧॥ ੨ ਥੋੜ੍ਹਾ ਜਿਹਾ ਭੀ ੩ ਚੰਦਰਮਾ। [ਗੁਰੂ] ੪ ਜਗਤ ਗੁਰੂ ਦਾ ਸਿੱਖ ਹੋਣ ਕਰ ਕੇ ਅਭਿਮਾਨੀ ਨਹੀਂ ਅਤੇ ਨਾ ਕਿਸੇ ਦਾ ਅਨਾਦਰ ਕਰਦਾ ਹੈ, ਜਿਵੇਂ ਪਤਿਵਤਾ ਪਤਿਪਰਾਯਣਾ ਹੋਣ ਤੇ ਭੀ ਕਿਸੇ ਦਾ ਅਪਮਾਨ ਨਹੀਂ ਕਰਦੀ। ੫ ਟੋਕ, ਆਧਾਰ। ੧੪੫