ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪੮)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਭਾਈ ਗੁਰੁਦਾਸ, ਵਾਰ ੨੬ ਸਤਿਗੁਰ ਵੰਸੀ ਪਰਮ ਹੰਸੁ, ਗੁਰੂ ਸਿਖ ਹੰਸ ਵੰਸੁ ਨਿਬਹੰਦਾ। ਪਿਅ ਦਾਦੇ ਦੇ ਰਾਹਿ ਚਲੰਦਾ॥੨੯॥ ਭਾਈ ਗੁਰਦਾਸ ਵਾਰ ੨੯ ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਗੁਰਮੁਖਿ ਗੋੜੇ।... ਸਾਧਸੰਗਤਿ ਮਿਲਿ ਦਾਦੇ ਪੋਤੇ॥੫॥ ਸਿੱਖ ਦੀ ਗੁਰੁਭਾਈਆਂ ਨਾਲਿ ਪ੍ਰੀਤਿ ਅਤੇ ਭ੍ਰਾਤ੍ਰਿ ਭਾਵ {੬੪੮} ਵਾਰ ਸੋਰਠਿ ਮਹਲਾ ੪ (੧੪) ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥ ਭਾਈ ਗੁਰਦਾਸ, ਵਾਰ ੨੦ ਗੁਰਸਿਖਾਂ ਗੁਰਸਿਖ ਮੇਲਿ ਮਿਲਾਇਆ। ਭਾਇ ਭਗਤਿ ਗੁਰਪੁਰਬ ਕਰੈ ਕਰਾਇਆ। ਗੁਰਸਿਖ ਦੇਵੀ ਦੇਵ ਜਠੇਰੇ ਭਾਇਆ ਗੁਰਸਿਖ ਮਾਂ ਪਿਉ ਵੀਰ ਕੁਟੰਬ ਸਬਾਇਆ ਗੁਰਸਿਖ ਖੇਤੀ ਵਣਜੁ ਲਾਹਾ ਪਾਇਆ। ਹੰਸ ਵੰਸ ਗੁਰਸਿਖ ਗੁਰਸਿਖ ਜਾਇਆ॥੭॥ ਭਾਈ ਗੁਰੁਦਾਸ, ਵਾਰ ੩੯ ਸਚਾ ਸਾਕ ਨ ਵਿਛੜੇ, ਸਾਧਸੰਗਤਿ ਗੁਰਭਾਈ ਭਤਾ॥ ਭੋਗ ਭਗਤਿ ਵਿਚਿ ਜੋਗ ਜੁਗੜਾ॥੧੯॥ ੧ ਸਨਮੁਖ (ਗੁਰੁਮੁਖ) ਗੋਤ੍ਰ ਵਿੱਚ ਸ਼ਾਮਲ ਹੋ ਗਏ ਹਨ। ੨ ਦੋਖੋ, ਸਿੱਖੀ ਦਾ ਨਾਤਾ। ੩ ਦੇਵੀ ਦੋਵਤਾ ਅਤੇ ਜਠੋਰਿਆਂ ਦੀ ਪੂਜਾ ਤੋਂ ਵਧ ਕੇ ਗੁਰੂਸਿੱਖਾਂ ਦੀ ਸੇਵਾ ਭਾਈ ਹੈ। ੪ ਸਹੋਦਰ, ਸਕਾ ਭਾਈ। ੫ ਗੁਰੁਵੰਸ਼ੀ, ਪਰਮ ਕੁਲੀਨ | ੬ ਭ੍ਰਾਤਾਂ, ਗੁਰੁਭਾਈਆਂ ਦਾ ਸਾਕ ਉੱਪਰ ਲਿਖੇ ਸਭ ਸਾਕਾਂ ਤੋਂ ਵੱਧ ਕੇ ਹੈ। [ਭਾਈ ਪਦਵੀ ਜੋ ਸਿੱਖ ਆਪਸ ਵਿੱਚ ਸਕੋ ਭਾਈਆਂ ਜਿਹਾ ਪਿਆਰ ਨਹੀਂ ਰੱਖਦੇ, ਉਹ ਗੁਰੂਸਿੱਖੀ ਤੋਂ ਪਤਿਤ ਹਨ। ਗੁਰੂ ਸਾਹਿਬ ਨੇ ਕ੍ਹਾ-ਭਾਵ ਨੂੰ ਪੱਕਾ ਕਰਨ ਲਈ ਸਿੱਖ ਕੌਮ ਵਿੱਚ ‘ਭਾਈ ਸ਼ਬਦ ਦਾ ਪ੍ਚਾਰ ਕੀਤਾ ਹੈ। ਕਈ ਅਗਿਆਨੀ, ‘ਭਾਈ ਸ਼ਬਦ ਕੇਵਲ ਗ੍ਰੰਥੀ ਗੁਰੁਦੁਆਰੀਏ ਅਤੇ ਰਾਗੀ ਆਦਿਕਾਂ ਲਈ ਹੀ ਵਰਤਦੇ ਹਨ, ਪਰ ਇਹ ਉਨ੍ਹਾਂ ਦੀ ਭੁੱਲ ਹੈ। ਸਿੱਖਾਂ ਵਿੱਚ ਧਰਮ ਸੰਬੰਧੀ “ਭਾਈ ਸਾਹਿਬ” ਪਰਮ ਉੱਚ ਪਦਵੀ ਹੈ। ਪੁਰਾਣੇ ਸਿੰਘ ਆਪਸ ਵਿੱਚ ਇਕ ਦੂਜੇ ਨੂੰ ‘ਭਾਈ ਸਾਹਿਬ ਕਹਿੰਦੇ ਅਤੇ ਲਿਖਦੇ ਸੇ, ਜਿਸ ਤੋਂ ਵੱਡੇ ਛੋਟੇ, ਊਚ ਨੀਚ ਦਾ ਵਿਤਕਰਾ ਨਾ ਰਹੇ। ਸਾਡੇ ਪਿਤਾ ਸਤਿਗੁਰੂ ਭੀ ਆਪਣੇ ਪਿਆਰੇ ਸਿੱਖਾਂ ਨੂੰ ‘ਭਾਈ' ਦੀ ਪਦਵੀ ਨਾਲ ਸੰਬੋਧਨ ਕਰਦੇ ਸੋ, ਜਿਹਾ ਕਿ ਇਤਿਹਾਸ ਤੋਂ ਪ੍ਰਗਟ ਹੁੰਦਾ ਹੈ, ਯਥਾ—ਭਾਈ ਮਰਦਾਨਾ, ਭਾਈ ਬਾਲਾ, ਭਾਈ ਪਾਰੋ, ਭਾਈ ਬੁੱਢਾ, ਭਾਈ ਗੁਰੁਦਾਸ, ਭਾਈ ਬਹਿਲੋ, ਭਾਈ ਭਗਤੂ, ਭਾਈ ਗੋਰਾ