ਗੁਰੁਮਤ ਮਾਰਤੰਡ (ਭਾਗ ਪਹਿਲਾ)
੧੪੯
ਪ੍ਰੇਮ ਸੁਮਾਰਗ (੨੬੧) ਜੇ ਕੋਈ ਸਿੱਖ ਖ਼ਾਲਸੇ ਕੇ ਹੋਣਗੇ ਸੋ ਆਪਸ ਮੇ ਪਿਆਰ ਕਰਨ ਅਰੁ ਨੋਕ ਬਦ ਨੋਂ ਇਕੱਠੇ ਹੋਇ ਜਾਣ ਅਰੁ ਜੇ ਇਕਸ ਸਿੱਖ ਉੱਪਰ ਆਇ ਬਣੇ ਤਾਂ ਸਭ ਇਕੱਠੇ ਜੀਉ ਦੇਣੇ ਨੂੰ ਤਿਆਰ ਹੋਣ, ਤਬ ਉਨ੍ਹਾਂ ਸਿੱਖਾਂ ਨੂੰ ਸਿੱਖੀ ਦਾ ਫਲ ਹੋਵੈ। ਨਵੀਨ ਪੰਥ ਪ੍ਰਕਾਸ਼, ਅਧ੍ਯਾਯ ੬੪ ਆਪਸ ਮਾਹਿ ਪ੍ਯਾਰ ਸਭ ਰਾਖੇਂ ਜੈਸ ਸਹੋਦਰ ਭਾਈ। ਪੇਖਿ ਸਿੰਘ ਕੋ ਸਿੰਘ ਖੁਸ਼ੀ ਹੈ ਕਰੈ ਪ੍ਯਾਰ ਅਧਿਕਾਈ। ਗੁਰੁ ਪ੍ਰਤਾਪ ਸੂਰਜ, ਰੁਤ ੩, ਅੰਸੂ ੩ 8. ਕਰਤਿ ਭਜਨ ਕੋ ਪ੍ਰੇਮ ਵਧਾਵੈਂ। ਚਾਂਪੈਂ ਪਗ, ਜੋ ਮਗ ਥਕ ਜਾਵੈ। ਭਾਉ ਪਰਸਪਰ ਭਾ ਅਧਿਕਾਈ। ਨਿਜ ਕਰ ਸਿਖ, ਸਿਖ ਕੇ ਮੁਖ ਪਾਈ॥੩੨॥ ਆਪਸ ਮਹਿਂ ਮਰਦਤਿ ਹੈਂ ਅੰਗ। ਮੱਜਨ ਕਰਿਵਾਵਹਿ ਹਿਤ ਸੰਗ ਸਿਖ ਕੇ ਲੈ ਸਿਖ ਬਸਤ੍ਰ ਪਖਾਰੈ। ਹਸ ਕਰਿ ਮਿਲਹਿਂ ਪ੍ਰੇਮ ਉਰ ਧਾਰੈ॥੩੩॥ ਭੋਜਨ ਇਕ ਸਥਾਨ ਸਭਿ ਕਰਿਹੀਂ। ਕਰਿ ਅਰਦਾਸ ਧ੍ਯਾਨ ਕੋ ਧਰਿਹੀਂ। ਉਠੈ ਤਿ ਬਡ, ਕਰੈਂ ਸ਼ਨਾਨ। ਬਸਤ੍ਰ ਸ਼ਸਤ੍ਰ ਤੇ ਹੁਇ ਸਵਧਾਨ॥੩੪॥ ਸਿੱਖ ਦੀ ਗੁਰੂ ਨਾਲ ਪ੍ਰੀਤਿ [੮੩] ਮਃ ੨, ਵਾਰ ਸਿਰੀਰਾਗ (੩) ਜਿਸੁ ਪਿਆਰੇ ਸਿਉ ਨੇਹੁ, ਤਿਸੁ ਆਗੈ ਮਰਿ ਚਲੀਐ॥ ਧ੍ਰਿਗੁ ਜੀਵਣੁ ਸੰਸਾਰਿ, ਤਾ ਕੈ ਪਾਛੈ ਜੀਵਣਾ॥੨॥ [੭੫੭] ਸੂਹੀ ਮਹਲਾ ੪, ਅਸਟਪਦੀ (੧) ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ, ਹਉ ਤਿਸੁ ਪਹਿ ਆਪੁ ਵੇਚਾਈ॥੧॥ ਦਰਸਨੁ ਹਰਿ ਦੇਖਣ ਕੈ ਤਾਈ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ, ਹਰਿ ਹਰਿ ਨਾਮੁ ਧਿਆਈ॥੧॥ ਰਹਾਉ॥ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ, ਦੁਖਿ ਭੀ ਤੁਝੈ ਧਿਆਈ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ, ਦੁਖ ਵਿਚਿ ਸੂਖ ਮਨਾਈ॥੩॥ ¤ ਭਾਈ ਰੂਪ ਚੰਦ, ਭਾਈ ਨੰਦ ਲਾਲ, ਭਾਈ ਰਾਮ ਕੁੰਵਰ, ਭਾਈ ਦਇਆ ਸਿੰਘ, ਭਾਈ ਤਿਲੋਕ ਸਿੰਘ, ਭਾਈ ਰਾਮ ਸਿੰਘ, ਭਾਈ ਮਨੀ ਸਿੰਘ, ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਆਦਿਕ ੧ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ੨ ਸੁਖ ਦੁੱਖ ਵਿੱਚ। ੩ ਮੁਸੀਬਤ ਆ ਪਵੇ। ਗੁਰੂ ਗੋਬਿੰਦ ਸਿੰਘ ਜੀ ਦੋ ਵੇਲੇ ਜੋ ਸਿੱਖਾਂ ਦਾ ਆਪਸ ਵਿੱਚ ਪਿਆਰ ਅਤੇ ਪਵਿੱਤਰ ਰਹਿਤ ਸੀ, ਉਹ ਲਿਖਦੇ ਹਨ। ਪ . ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਪੁਰ ਗੁਰੂ ਅੰਗਦ ਸਾਹਿਬ ਨੇ ਇਹ ਸਲੋਕ ਉਚਾਰਣ ਕੀਤਾ ਹੈ।