(੧੬੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਸਿੱਖੀ ਦਾ ਨਾਤਾ
ਭਾਈ ਗੁਰਦਾਸ, ਵਾਰ ੨੭ ਸਾਹੁਰੁ ਪੀਹਰੁ ਪਖ ਤੇ ਘਰੁ ਨਾਨੋਹਾਲਾ। ਸਹੁਰਾ ਸਮੁ ਵਖਾਣੀਐ ਸਾਲੀ ਤੇ ਸਾਲਾ। ਮਾ ਪਿਉ ਭੈਣਾ ਭਾਇਰਾ ਪਰਵਾਰੁ ਦੁਰਾਲਾ। ਨਾਨਾ ਨਾਨੀ ਮਾਸੀਆ ਮਾਮੋ ਜੰਜਾਲਾ। ਸੁਇਨਾ ਰੁਪਾ ਸੰਜੀਐ ਹੀਰਾ ਪਰਵਾਲਾ। ਪੀਰ ਮੁਰੀਦਾਂ ਪਿਰਹੜੀ ਏਹੁ ਸਾਚੁ ਸੁਖਾਲਾ ॥੭॥ ਭਾਈ ਗੁਰਦਾਸ, ਵਾਰ ੩੯ 4 ਪਿਉ ਦਾਦਾ ਪੜਦਾਦਿਅਹੁਂ ਪੁਤ ਪੋਤਾ ਪੜਪੋਤਾ ਨਤਾ। ਮਾਂ ਦਾਦੀ ਪੜਦਾਦੀਅਹੁ ਫੁਫੀ ਭੈਣ ਧੀਅ ਸਣਖਤਾ । ਨਾਨਾ ਨਾਨੀ ਆਖੀਐ ਪੜਨਾਨਾ ਪੜਨਾਨੀ ਪਤਾ। ਤਾਇਆ ਚਾਚਾ ਜਾਣੀਐ ਤਾਈ ਚਾਚੀ ਮਾਇਆ ਮਤਾ। ਮਾਮੇ ਤੇ ਮਾਮਾਣੀਆਂ ਮਾਸੀ ਮਾਸੜ ਦੇ ਰੰਗ ਰਤਾ | ਮਾਸੜ ਫੁਫੜ ਸਾਕ ਸਭ ਸਹੁਰਾ ਮਸ ਸਾਲੀ ਸਾਲਤਾ। ਤਾਏਰ ਪਿਤੀਏਰ ਮੇਲੁ ਮਿਲਿ ਮਉਲੋਰ ਫੁਫੇਰ ਆਵਤਾ ਸਾਢੂ ਕੁੜਮੁ ਕੁਟੰਬ ਸਭ ਨਦੀ ਨਾਵ ਸੰਜੋਗ ਨਿਸਤਾ। ਸਚਾ ਸਾਕ ਨ ਵਿਛੁੜੈ ਸਾਧਸੰਗਤਿ ਗੁਰਭਾਈ ਭਤਾ। बेठा ਭੁਗਤਿ ਵਿਚਿ ਜੋਗ ਜੁਗਤਾ॥੧੯॥ ਕਬਿੱਤ-ਭਾਈ ਗੁਰੁਦਾਸ ਨਹੀ ਦਦਸਾਰ ਪਿਤਾ ਪਿਤਾਮਾ ਪਰ-ਪਿਤਾਮਾ, ਸਜਨ ਕੁਟੰਬ ਸੁਤ ਬਾਂਧਵ ਨ ਭਾਤਾ ਹੈ । ਨਹੀ ਨਨਸਾਰ ਮਾਤਾ ਪਰ-ਮਾਤਾ ਬ੍ਰਿਧ ਪਰ ਮਾਤਾ, ਮਾਮੂ ਮਾਮੀ ਮਾਸੀ ਔ ਔਸਾ ਬਿਬਿਧ ਬਿਖ੍ਯਾਤਾ ਹੈ। ਨਹੀ ਸਸੁਰਾਰ ਸਾਸੁ ਸਮੁਰਾ ਸਾਰੋ ਅਉ ਸਾਰੀ, ਨਹੀਂ ਬਿਰਤੀਸੁਰ ਮੈ ਜਾਚਿਕ ਨ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈ ਨ ਦੇਖਿਓ, ਜੈਸਾ ਗੁਰਸਿਖ ਸਾਧਸੰਗਤਿ ਕੋ ਨਾਤਾ ਹੈ॥੧੦੦॥ ੧ ਦੂਰ ਤਕ ਸਾਲਾਂ ਦਾ ਸੰਬੰਧ । ੨ ਮੂੰਗਾ, ਭਾਵ-ਮਾਇਆ ਦਾ ਸੰਬੰਧ । ੩ ਸਿੱਖ ਦਾ ਗੁਰੂ ਨਾਲ ਸਾਕ ਸੁਖਦਾਈ ਹੈ ।੪ ਪੜੋਤੇ ਦਾ ਪੁੱਤ। ਪ ਨੂੰਹ, ਸਨੁਖਾ । ੬ ਸਾਲੋ ਦੀ ਸੰਤਾਨ। ੭ ਮਾਮੇ ਦੀ ਸੰਤਾਨ ॥੮ ਸੱਤਾ ਰਹਿਤ, ਝੂਠੇ । ੯ ਭਾਤਾ ।