ਗੁਰੁਮਤ ਮਾਰਤੰਡ (ਭਾਗ ਪਹਿਲਾ)
੧੬੯
ਰਹਤਨਾਮਾ ਭਾਈ ਦਯਾ ਸਿੰਘ ਦਾ ਜਿਸ ਜਲ ਮੇ ਹੱਥ ਪਵੇ, ਸੋ ਨਾ ਪੀਵੇ। ਗੁਰੂ ਪ੍ਰਤਾਪ ਸੂਰਜ, ਰੁੱਤ ੫, ਅੰਸੂ ੪੬ ਊਪਰ ਬਸਤ੍ਰ ਨ ਰਖੈ ਮਲੀਨ। ਤਿਮ ਕਾਯਾ ਕੋ ਨਿਤ ਮਲ ਗੈਨ॥੨੧॥ ਸੁਜਾਖਾ—ਅੰਨ੍ਹਾ (ਅੰਧ), ਡੋਰਾ (ਬੋਲ਼ਾ) ੧ [੧੧੯੦] ਬਸੰਤੁ ਮਹਲਾ ੧, ਅਸਟਪਦੀ (੫) ਗੁਣ ਨਾਨਕੁ ਬੋਲੈ ਭਲੀ ਬਾਣਿ॥ ਤੁਮ ਹੋਹੁ ਸੁਜਾਖੇ ਲੋਹੁ ਪਛਾਣਿ॥੧੦॥ [੧੧੧] ਮਾਝ ਮਹਲਾ ੩, ਅਸਟਪਦੀ (੪) ਮਾਇਆ ਮੋਹਿ ਹਰਿ ਚੇਤੈ ਨਾਹੀ॥ ਜਮ ਪੁਰਿ ਬਧਾ ਦੁਖ ਸਹਾਹੀ॥ ਅੰਨਾ ਬੋਲਾ ਕਿਛੁ ਨਦਰਿ ਨ ਆਵੈ, ਮਨਮੁਖ ਪਾਪਿ ਪਚਾਵਣਿਆ॥੪॥ [੩੧੩] ਮਃ ੩, ਵਾਰ ਗਉੜੀ ੧ (੨੪) ਮਾਇਆਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ [੬੦੧] ਸੋਰਠਿ ਮਹਲਾ ੩ (੪) ਸਬਦੁ ਨ ਜਾਣਹਿ ਸੇ ਅੰਨੇ ਬੋਲੇ, ਸੇ ਕਿਤੁ ਆਏ ਸੰਸਾਰਾ?॥ [੬੦੩] ਸੋਰਠਿ ਮਹਲਾ ੩ (੧੦) 4 ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ, ਬਿਨੁ ਗੁਰ ਮਗੁ ਨ ਪਾਏ॥ ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ, ਘਰੈ ਅੰਦਰਿ ਸਚੁ ਪਾਏ॥੪॥ [੬੯੬] ਜੈਤਸਰੀ ਮਹਲਾ ੪ (੧) ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉ ਚਾਲਹ ਮਾਰਗਿ ਪੰਥਾ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ, ਜਨ ਨਾਨਕ ਚਲਹ ਮਿਲੰਥਾ॥੪॥ [੭੪੧] ਸੂਹੀ ਮਹਲਾ ੫ (੨੦) ਪੇਖਤ, ਚਾਖਤ ਕਹੀਅਤ ਅੰਧਾ, ਸੁਨੀਅਤ ਸੁਨੀਐ ਨਾਹੀ॥ ਨਿਕਟਿ ਵਸਤੁ ਕਉ ਜਾਣੈ ਦੂਰੇ, ਪਾਪੀ ਪਾਪ ਕਮਾਹੀ॥੧॥ [੯੫੪] ਮਃ ੨, ਵਾਰ ਰਾਮਕਲੀ ੧ (੧੬) ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥ 90 ਅੰਧੇ ਸੇਈ ਨਾਨਕਾ, ਖਸਮਹੁ ਘੁਥੇ ਜਾਹਿ॥੧॥ ੧ ਗੁਣਦਾਇਕ ਬਾਣੀ। ੨ ਬਿਬੇਕ ਵਿਚਾਰ ਰੂਪੀ ਨੇਤਰਾਂ ਨਾਲ। ੩ ਵਿਖਾ ਸ਼ੋਰ ਮਚਾਉਂਦਾ ਹੈ, ਆਪਣੇ ਬਕਬਾਦ ਵਿੱਚ ਦੂਜੇ ਦੀ ਭਲੀ ਸਿਖਿਆ ਨਹੀਂ ਸੁਣਦਾ। ੪ ਬਿਨਾਂ ਸੋਚੇ ਵਿਚਾਰੇ ਕਰਮ। ੫ ਸੁਮਾਰਗ | ੬ ਗੁਰੂ-ਪੰਥ ਦੇ ਰਸਤੇ। ੭ ਗੁਰਮੁਖਾਂ ਨਾਲ ਮਿਲ ਕੇ। ੮ ਨੋਤਰਾਂ ਨਾਲ ਦੇਖਦਾ ਹੋਇਆ ਭੀ। ੯ ਚੇਹਰੇ ਉੱਪਰ। ੧੦ ਭੁੱਲੇ ਜਾਂਦੇ ਹਨ, ਗੁਮਰਾਹ ਹੋ ਰਹੇ ਹਨ।